
ਗੁਰਦਾਸਪੁਰ, 3 ਜੂਨ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਆਰੰਭੇ ਪੱਕੇ ਮੋਰਚੇ ਦੇ 245ਵੇਂ ਦਿਨ ਅੱਜ 163ਵੇਂ ਜਥੇ ਨੇ ਭੁੱਖ ਹੜਤਾਲ ਆਰੰਭੀ। ਇਸ ਭੁੱਖ ਹੜਤਾਲ ‘ਚ ਅੱਜ ਮਹਿੰਦਰ ਸਿੰਘ ਲਖਣ ਖੁਰਦ, ਕਰਨੈਲ ਸਿੰਘ ਪੰਛੀ, ਕਪੂਰ ਸਿੰਘ ਘੁੰਮਣ, ਰਘਬੀਰ ਸਿੰਘ ਚਾਹਲ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਰਘਬੀਰ ਸਿੰਘ ਪਕੀਵਾਂ, ਅਵਤਾਰ ਸਿੰਘ ਗੁਰਦਾਸਪੁਰ, ਮੱਖਣ ਸਿੰਘ ਕੁਹਾੜ, ਐਸਪੀ ਸਿੰਘ ਗੋਸਲ, ਮਲਕੀਅਤ ਬਿਸ਼ਨਕੋਟ, ਮੇਜਰ ਸਿੰਘ ਰੋੜਾਵਾਲੀ, ਦਲਬੀਰ ਸਿੰਘ ਡੁੱਗਰੀ, ਨਿਰਮਲ ਸਿੰਘ ਬਾਠ ਨੇ ਧਰਨੇ ਦੌਰਾਨ ਸੰਬੋਧਨ ਕੀਤਾ।