Now Reading
ਰਿਲਾਇੰਸ ਕਾਰਪੋਰੇਟ ਦਫਤਰ ਸਾਹਮਣੇ 274 ਦਿਨਾਂ ਤੋਂ ਧਰਨਾ ਜਾਰੀ

ਰਿਲਾਇੰਸ ਕਾਰਪੋਰੇਟ ਦਫਤਰ ਸਾਹਮਣੇ 274 ਦਿਨਾਂ ਤੋਂ ਧਰਨਾ ਜਾਰੀ

ਹੁਸ਼ਿਆਰਪੁਰ, 12 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸਯੁੰਕਤ  ਕਿਸਾਨ ਮੋਰਚੇ ਦੇ ਸੱਦੇ ‘ਤੇ ਮਿੰਨੀ ਸਕੱਤਰੇਤ ਨੇੜੇ ਰਿਲਾਇੰਸ ਕਾਰਪੋਰੇਟ ਦਫਤਰਾਂ ਦੇ ਸਾਹਮਣੇ 274 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਮਾਏਦਾਰਾਂ ਦੇ ਸਮਾਗਮ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਪੂੰਜੀ ਨਿਵੇਸ਼ ਬੜਾਵਾ ਦੇਣ ਲਈ ਗਰੀਬਾਂ ਦੇ ਗੱਲ ਵਿੱਚ ਗੂਠਾ ਦੇਣ ਤੋਂ ਕੋਈ ਘਬਰਾਹਟ ਦਾ ਇਜ਼ਹਾਰ ਨਹੀਂ ਕੀਤਾ। ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨ ਇਸ ਦੀ ਹੀ ਉੱਘੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੋਦੀ ਸਰਕਾਰ ਦਾ ਕਿਸਾਨ-ਮਜ਼ਦੂਰ ਮਾਰੂ ਚਿਹਰਾ ਪੂਰੀ ਤਰ੍ਹਾਂ  ਬੇਨਕਾਬ ਹੋ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਮੋਦੀ ਤੇ ਉਸ ਦੇ ਜੋਟੀਦਾਰ ਮੰਤਰੀਆਂ ਦੇ ਕਿਸਾਨਾਂ ਨੂੰ ਡਰਾਉਣ ਧਮਕਾਉਣ ਤੇ ਭੁਚਲਾਉਣ ਦੇ ਸਾਰੇ ਹਰਬੇ ਅੰਤਿਮ ਰੂਪ ਵਿੱਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਣਗੇ ਅਤੇ ਕਿਸਾਨ ਸੰਘਰਸ਼ ਦੀਆਂ ਸਾਰੀਆਂ ਮੰਗਾਂ ਸਵੀਕਾਰ ਕਰਨ ਵਾਸਤੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਜਾਵੇਗਾ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਮਾਸਟਰ ਹਰਕੰਵਲ ਸਿੰਘ, ਗੁਰਦੀਪ ਸਿੰਘ ਖੁਣਖੁਣ, ਓਮ ਸਿੰਘ ਸਟਿਆਣਾ, ਬਿਮਲਾ ਦੇਵੀ ,ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ,ਰਾਮ ਲਾਲ ਢੋਲਣਵਾਲ, ਬਲਰਾਜ ਸਿੰਘ ਬੈਂਸ, ਰਾਮ ਲੁਭਾਇਆ ਸ਼ੇਰਗੜ, ਗੁਰਨਾਮ ਸਿੰਘ ਸਿੰਗੜੀਵਾਲ, ਗੁਰਬਖਸ਼ ਸਿੰਘ ਸੂਸ, ਸਤਪਾਲ ਨੰਗਲ ਸ਼ਹੀਦਾਂ, ਦਿਨੇਸ਼ ਯਾਦਵ, ਰਮੇਸ਼ ਕੁਮਾਰ ਬਜਵਾੜਾ, ਪਰਵਿੰਦਰ ਸਿੰਘ ਵਿਰਦੀ, ਡਾ ਸੁਖਦੇਵ  ਸਿੰਘ ਢਿੱਲੋਂ, ਅਸ਼ੋਕ ਪੁਰੀ, ਬਲਵਿੰਦਰ ਸਿੰਘ ਬੈਂਸ, ਧਿਆਨ ਸਿੰਘ, ਕੁਲਤਾਰ ਸਿੰਘ, ਕੁਲਵਰਨ ਸਿੰਘ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਗੁਰਚਰਨ ਸਿੰਘ ਅਤੇ ਮਲਕੀਅਤ ਸਿੰਘ ਸਲੇਮਪੁਰ ਆਦਿ ਹਾਜ਼ਰ ਸਨ।

Scroll To Top