Now Reading
ਰਾਮ ਸਿੰਘ ਰਾਣਾ ਨਾਲ ਚਟਾਨ ਵਾਂਗ ਖੜ੍ਹਨ ਦਾ ਐਲਾਨ

ਰਾਮ ਸਿੰਘ ਰਾਣਾ ਨਾਲ ਚਟਾਨ ਵਾਂਗ ਖੜ੍ਹਨ ਦਾ ਐਲਾਨ

ਫਤਿਆਬਾਦ, 25 ਜੂਨ (ਸੰਗਰਾਮੀ ਲਹਿਰ ਬਿਊਰੋ)- ਗੁਰੂ ਅਮਰਦਾਸ ਟੈਕਸੀ ਯੂਨੀਅਨ ਦੀ ਮੀਟਿੰਗ ਇਥੇ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਟੈਕਸੀ ਯੂਨੀਅਨ ਦੇ ਪ੍ਰਧਾਨ ਸੋਨੂੰ ਮੱਲੀ ਨੇ ਕੀਤੀ। ਇਸ ਸਮੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਜੋ ਦਿੱਲੀ ਬਾਰਡਰਾਂ ‘ਤੇ ਸੰਘਰਸ਼ ਚੱਲ ਰਿਹਾ ਹੈ, ਉਹ ਸੰਘਰਸ਼ ਨਾਲ ਸਾਰੇ ਹੀ ਵਰਗਾਂ ਦੇ ਲੋਕ ਜੁੜੇ ਹੋਏ ਹਨ। ਇਸੇ ਤਰ੍ਹਾਂ ਰਾਮ ਸਿੰਘ ਰਾਣਾ ਜੋ ਇਕ ਢਾਬੇ ਦਾ ਮਾਲਿਕ ਹੈ, ਉਸ ਵਲੋਂ ਜਦੋਂ ਦਾ ਸੰਘਰਸ਼ ਚੱਲ ਰਿਹਾ ਹੈ ਦੁੱਧ, ਪਾਣੀ, ਆਟੇ ਦੀ ਸੇਵਾ ਸੰਘਰਸ਼ੀ ਲੋਕਾਂ ਵਾਸਤੇ ਪਹਿਲੇ ਦਿਨ ਤੋਂ ਹੀ ਕੀਤੀ ਜਾ ਰਹੀ ਹੈ ਪਰ ਸਰਕਾਰ ਨੂੰ ਇਹ ਗੱਲ ਹਜ਼ਮ ਨਹੀ ਹੋਈ। ਉਸ ਦੇ ਢਾਬੇ ਵੱਲ ਜਾਣ ਵਾਲਾ ਰਸਤਾ ਸਰਕਾਰ ਨੇ ਬੰਦ ਕਰ ਦਿੱਤਾ ਹੈ। ਰਾਮ ਸਿੰਘ ਰਾਣਾ ਦੇ ਹੱਕ ਵਿਚ ਕਿਸਾਨ ਸੰਯੁਕਤ ਕਿਸਾਨ ਮੋਰਚਾ ਜੋ ਵੀ ਫ਼ੈਸਲਾ ਲਵੇਗਾ, ਫਤਿਆਬਾਦ ਟੈਂਪੂ ਯੂਨੀਅਨ ਉਨ੍ਹਾਂ ਦੇ ਨਾਲ ਹੈ।

ਅੱਜ ਫਤਿਆਬਾਦ ਗੁਰੂ ਅਮਰਦਾਸ ਟੈਪੂ ਯੂਨੀਅਨ ਨੇ ਮੀਟਿੰਗ ਕਰਕੇ ਫ਼ੈਸਲਾ ਲਾਇਆ ਕਿ ਕੋਈ ਵੀ ਟੈਕਸੀ ਲੈ ਕੇ ਦਿੱਲੀ ਵੱਲ ਜਾਵੇਗਾ ਤੇ ਰਾਮ ਸਿੰਘ ਰਾਣਾ ਦੇ ਢਾਬੇ ‘ਤੇ ਜ਼ਰੂਰ ਹੋ ਕੇ ਆਵੇਗਾ। ਇਸ ਸਮੇਂ ਸੁਖਜੀਤ ਸਿੰਘ ਖੇਲਾ, ਚਰਨਜੀਤ ਸਿੰਘ ਫਤਿਆਬਾਦ, ਬਲਵਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ ਟਾਂਡਾ, ਅਮਰਜੀਤ ਸਿੰਘ ਭੋਈਆ, ਦਿਲਬਾਗ ਸਿੰਘ, ਸੋਨੀ ਚੰਡੀਗੜ੍ਹ, ਬਲਕਾਰ ਸਿੰਘ ਟੋਨਾ, ਪਰਗਟ ਸਿੰਘ ਟਾਂਡਾ, ਗੁਰਮੁੱਖ ਸਿੰਘ ਆਦਿ ਆਗੂ ਹਾਜ਼ਰ ਸਨ।

Scroll To Top