Now Reading
ਰਸ਼ੀਅਨ ਟਰੈਕਟਰ ਡੀ ਟੀ 14 ਬਣਿਆਂ ਖਿੱਚ ਦਾ ਕੇਂਦਰ

ਰਸ਼ੀਅਨ ਟਰੈਕਟਰ ਡੀ ਟੀ 14 ਬਣਿਆਂ ਖਿੱਚ ਦਾ ਕੇਂਦਰ

ਡੇਹਲੋ, 22 ਜਨਵਰੀ (ਸੰਗਰਾਮੀ ਲਹਿਰ ਬਿਊਰੋ)- 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਜੜਤੌਲੀ ਪਿੰਡ ਤੋਂ ਟਰੈਕਟਰਾ ਦਾ ਕਾਫ਼ਲਾ ਸਰਪੰਚ ਅਤੇ ਅਮਰੀਕ ਸਿੰਘ ਦੀ ਅਗਵਾਈ ਵਿੱਚ ਅਡਾਨੀਆ ਦੀ ਖੁਸਕਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਦਿੱਲੀ ਲਈ ਰਵਾਨਾ ਹੋਇਆ। ਖੁਸਕਬੰਦਰਗਾਹ ਤੇ ਲਗਾਤਾਰ ਧਰਨੇ ਦੀ ਅੱਜ ਦੀ ਪ੍ਰਧਾਨਗੀ ਰਜਿੰਦਰ ਕੌਰ, ਅਮਨਦੀਪ ਕੌਰ, ਅਵਤਾਰ ਕੌਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਗਤਾਰ ਸਿੰਘ ਚਕੌਹੀ ਆਖਿਆ ਕਿ ਸਰਕਾਰ ਕਿਸਾਨਾਂ ਦਾ ਟਰੈਕਟਰ ਮਾਰਚ ਨਾਲ ਦੇਸ਼ ਦੇ ਕਿਸਾਨ ਆਪਣੀ ਲੜਾਈ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦੇਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਜੋਧਾਂ ਸਾਬਕਾ ਐਮ ਐਲ ਏ, ਡਾ. ਜਸਵੀਰ ਕੌਰ ਜੋਧਾਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ, ਮਹਿੰਦਰ ਸਿੰਘ, ਅਮਰਜੀਤ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ ( ਸਾਰੇ ਕਿਲ੍ਹਾ ਰਾਏਪੁਰ ) ਅਮਰੀਕ ਸਿੰਘ, ਦਵਿੰਦਰ ਸਿੰਘ, ਭਗਵੰਤ ਸਿੰਘ, ਮਲਕੀਤ ਸਿੰਘ ਚਤਰ ਸਿੰਘ, ਗੁਲਜ਼ਾਰ ਸਿੰਘ ( ਸਾਰੇ ਜੜਤੌਲੀ ) ਪੰਚ ਸਤਵੰਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਮੋਹਨ ਸਿੰਘ, ਮਾ. ਗੁਰਨਾਮ ਸਿੰਘ, ਹਰਦੇਵ ਸਿੰਘ, ਅਮਰਜੀਤ ਸਿੰਘ, ਜਤਿੰਦਰ ਸਿੰਘ (ਸਾਰੇ ਨਾਰੰਗਵਾਲ ) ਹਰਮਨਜੋਤ ਸਿੰਘ, ਅਵਤਾਰ ਸਿੰਘ ( ਦੋਵੇਂ ਆਸੀ ) ਜੀਤ ਸਿੰਘ, ਰਣਜੀਤ ਸਿੰਘ ( ਸਾਰੇ ਸਾਇਆ ) ਗੁਰਮੀਤ ਸਿੰਘ ਪੰਮੀ, ਗੁਰਉਪਦੇਸ਼ ਸਿੰਘ, ਨੱਛਤਰ ਸਿੰਘ , ਸੁਖਦੀਪ ਸਿੰਘ, ਸੁਖਦੇਵ ਸਿੰਘ ਭੋਮਾ ( ਸਾਰੇ ਘੁੰਗਰਾਣਾ ) ਗੁਰਦੀਪ ਸਿੰਘ ਬੱਲੋਵਾਲ, ਚਰਨਜੀਤ ਸਿੰਘ ਹਿਮਾਯੂਪੁੱਰ, ਪ੍ਰਕਾਸ਼ ਸਿੰਘ ਹਿਸੋਵਾਲ, ਅਵਤਾਰ ਸਿੰਘ, ਗੁਰਜੀਤ ਸਿੰਘ ਜੋਧਾਂ, ਰੁਪਿੰਦਰ ਸਿੰਘ ਰਤਨ, ਹਰਵਿੰਦਰ ਸਿੰਘ ਢੈਪਈ, ਆਦਿ ਹਾਜ਼ਰ ਸਨ।

Scroll To Top