ਅੰਮਿ੍ਤਸਰ : ਕੁਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ‘ਕਿਸਾਨੋਂ ਮੰਡੀ ਚਲੋ’ ਦੀ ਮੁਹਿੰਮ ਤਹਿਤ ਜਮਹੂਰੀ ਅਤੇ ਇਨਕਲਾਬੀ ਕਿਸਾਨ ਜਥੇਬੰਦੀਆ ਵਲੋਂ ਪਰਮਿੰਦਰ ਸਿੰਘ ਜਗਦੇਵ ਕਲਾਂ, ਰਤਨ ਸਿੰਘ ਰੰਧਾਵਾ, ਸਾਹਿਬ ਸਿੰਘ ਚਾਟੀਵਿੰਡ, ਬਲਕਾਰ ਸਿੰਘ ਦੁਧਾਲਾ, ਹਰਜੀਤ ਸਿੰਘ ਝੀਤਾ ਦੀ ਅਗਵਾਈ ਹੇਠ ਦਾਣਾ ਮੰਡੀ ਭਗਤਾਂਵਾਲਾ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਅਤੇ ਮੰਡੀ ‘ਚ ਝੋਨਾਂ/ਬਾਸਮਤੀ ਵੇਚਣ ਆਏ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਇਆ| ਇਸ ਮੌਕੇ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਧੰਨਵੰਤ ਸਿੰਘ ਖਤਰਾਏ ਕਲਾਂ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ, ਲਖਬੀਰ ਸਿੰਘ ਨਿਜਾਮਪੁਰਾ, ਜਗਜੀਤ ਸਿੰਘ ਵਰਪਾਲ, ਗੁਰਮੇਜ ਸਿੰਘ ਬਾਲੇਚੱਕ ਨੇ ਕਿਹਾ ਕਿ ਮਾਝੇ ਦੀਆਂ ਵੱਡੀਆਂ ਮੰਡੀਆਂ ‘ਚੋਂ ਇਕ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਅਜੇ ਤੱਕ ਸਰਕਾਰੀ ਖਰੀਦ ਹੀ ਸ਼ੁਰੂ ਨਹੀਂ ਹੋਈ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਆਪਣੀ ਜਿਣਸ ਘੱਟ ਭਾਅ ‘ਤੇ ਵੇਚਣੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ‘ਚ ਕਿਸਾਨ ਦੀ ਲੁੱਟ ਨੂੰ ਨਾ ਰੋਕਿਆ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ | ਇਸ ਮੌਕੇ ਸੀਤਲ ਸਿੰਘ ਤਲਵੰਡੀ, ਬਲਵਿੰਦਰ ਸਿਮਘ ਮੁਕਾਮ, ਬਾਬਾ ਅਰਜਨ ਸਿੰਘ ਹੁਸ਼ਿਆਰਪੁਰ, ਸੁਖਦੇਵ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ ਸੋਹਲ, ਬਲਕਾਰ ਸਿੰਘ ਆਦਿ ਹਾਜ਼ਰ ਸਨ|