Now Reading
ਮੁਹਾਵਾ ਵਿਖੇ ਪੁਤਲਾ ਫੂਕਿਆ

ਮੁਹਾਵਾ ਵਿਖੇ ਪੁਤਲਾ ਫੂਕਿਆ

ਅਟਾਰੀ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਕੱਲ੍ਹ ਲਖੀਮਪੁਰ ਯੂਪੀ ਵਿਚ ਕਿਸਾਨ ਸ਼ਾਂਤਮਈ ਕਾਲੇ ਕਾਨੂੰਨਾਂ ਦੇ ਵਿਰੁੱਧ ਧਰਨਾ ਦੇ ਕੇ ਆਪਣੇ  ਘਰਾਂ ਨੂੰ ਪਰਤ ਰਹੇਂ ਸਨ ਕੁਝ ਆਰਐਸਐਸ ਦੇ ਕੇਂਦਰੀ ਮੰਤਰੀ ਨੇ ਪਾਲੇ ਹੋਏ ਗੁੰਡੇ ਅਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਨੇ ਮਿਲਕੇ ਕਿਸਾਨਾਂ ਦੇ ਉਪਰ ਕਾਤਲਆਨਾ ਹਮਲਾ ਕੀਤਾ ਤੇ ਗੋਲੀਆਂ ਚਲਾਈਆਂ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲਿਆ ਗਿਆ ਤੇ ਇਸ ਯੋਗੀ ਸਰਕਾਰ ਦੀ ਸ਼ਰਮ ਸਾਰ ਘਟਨਾ ਦੇ ਜਿੰਮੇਵਾਰੀ ਚੁੱਕਣੀ ਚਾਹੀਦੀ ਹੈ। ਜਮਹੂਰੀ ਕਿਸਾਨ ਸਭਾ ਪੰਜਾਬ ਸਬ ਤਹਿਸੀਲ ਅਟਾਰੀ ਦੇ ਆਗੂ ਮੁਖਤਾਰ ਸਿੰਘ ਮੁਹਾਵਾ, ਗੁਰਦੇਵ ਸਿੰਘ ਨੰਬਰਦਾਰ, ਕੁਲਬੀਰ ਸਿੰਘ ਕੱਲੇਵਾਲ, ਅਰਜਨ ਸਿੰਘ ਹੁਸ਼ਿਆਰ ਨਗਰ, ਮਾਨ ਸਿੰਘ ਨੇ ਅਗਵਾਈ ਕੀਤੀ। ਇਸ ਮੌਕੇ ਮੁਹਾਵਾ ਮੇਨ ਹਾਈਵੇ ਤੇ ਮੋਦੀ ਤੇ ਯੋਗੀ ਦਾ ਪੁਤਲਾ ਫੂਕਿਆ।

Scroll To Top