Now Reading
ਮੀਂਹ ਕਾਰਨ ਹੋਏ ਖਰਾਬੇ ਲਈ ਮੁਆਵਜ਼ੇ ਦੀ ਮੰਗ

ਮੀਂਹ ਕਾਰਨ ਹੋਏ ਖਰਾਬੇ ਲਈ ਮੁਆਵਜ਼ੇ ਦੀ ਮੰਗ

ਫਿਲੌਰ : ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਅਤੇ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਦੱਸਿਆ ਕਿ ਮੰਡ ਦੇ ਆਲੇ ਦੁਆਲੇ ਦੇ ਕਿਸਾਨਾਂ ਦਾ ਵਧੇਰੇ ਨੁਕਸਾਨ ਹੋਇਆ ਹੈ, ਜਿਸ ਦੀ ਸਰਕਾਰ ਤੁਰੰਤ ਗੁਰਦਵਾਰੀ ਦੇ ਹੁਕਮ ਦੇਵੇ ਤਾਂ ਜੋ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਉਕਤ ਆਗੂਆਂ ਨੇ ਕਿਹਾ ਕਿ ਦਰਿਆ ਦਾ ਬੰਨ੍ਹ ਰੇਤ ਮਾਫੀਏ ਵੱਲੋਂ ਰੇਤੇ ਦੀ ਨਿਕਾਸੀ ਕਾਰਨ ਕਈ ਥਾਵਾਂ ਤੋਂ ਕਾਫੀ ਕਮਜ਼ੋਰ ਹੋ ਚੁੱਕਾ ਹੈ, ਜਿਸ ਬਾਰੇ ਉਹ ਪਹਿਲਾ ਵੀ ਇਹ ਮਾਮਲਾ ਧਿਆਨ ‘ਚ ਲਿਆਉਂਦੇ ਰਹੇ ਹਨ ਪਰ ਕਿਸੇ ਨੇ ਵੀ ਮਸਲੇ ਦਾ ਹੱਲ ਨਹੀਂ ਕੀਤਾ।

Scroll To Top