ਕਾਲੇ ਕਾਨੂੰਨਾਂ ਖਿਲਾਫ਼ ਮਾਲਵਾ ਖੇਤਰ ਦੀ 16 ਫਰਵਰੀ ਨੂੰ ਹੋ ਰਹੀ ਰੈਲੀ ਦੀ ਤਿਆਰੀ ਵਜੋਂ 27 ਜਨਵਰੀ ਨੂੰ ਇੱਕ ਮੀਟਿੰਗ ਕੀਤੀ ਜਾ ਰਹੀ ਹੈ। ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਵੱਲੋਂ ਕੀਤੀ ਜਾਣ ਵਾਲੀ ਇਸ ਮੀਟਿੰਗ ਸਬੰਧੀ ਤਿਆਰੀ ਕਮੇਟੀ ਦੇ ਆਗੂਆਂ ਸਰਬ ਸਾਥੀ ਮਹੀਪਾਲ, ਕਰਮਜੀਤ ਬੀਹਲਾ, ਮਲਕੀਅਤ ਸਿੰਘ ਵਜੀਦਕੇ, ਯਸ਼ਪਾਲ ਮਹਿਲ ਕਲਾਂ, ਭੋਲਾ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਬਰਨਾਲਾ ਦੇ ਪਸਸਫ ਦੇ ਦਫ਼ਤਰ ‘ਚ ਇਹ ਮੀਟਿੰਗ ਠੀਕ 11 ਵਜੇ ਹੋਵੇਗੀ, ਜਿਸ ‘ਚ ਕਾਲੇ ਕਾਨੂੰਨਾਂ ਖ਼ਿਲਾਫ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਮਾਲਵਾ ਖੇਤਰ ਦੀ ਰੈਲੀ ਦੀ ਤਿਆਰੀ ਸਬੰਧੀ ਮੀਟਿੰਗ 27 ਨੂੰ
