ਜੋਧਾਂ, 18 ਮਾਰਚ (ਸੰਗਰਾਮੀ ਲਹਿਰ ਬਿਊਰੋ)- ਮਾਰਚ ਮਹੀਨੇ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਤੇ ਸਟਾਫ਼ ਨਰਸ ਕ੍ਰਿਸ਼ਨਾਂ ਦੇਵੀ ਜੋਧਾਂ (ਪਤਨੀ ਡਾ. ਪ੍ਰਦੀਪ ਜੋਧਾਂ ) ਦੀ ਬਰਸੀ ਮੌਕੇ ਜੋਧਾਂ ‘ਚ ਡਾ. ਬੀ. ਆਰ. ਅੰਬੇਦਕਰ ਭਵਨ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਜੋਧਾਂ ਪਰਿਵਾਰ, ਡਾ. ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਜੋਧਾਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਗ੍ਰਾਮ ਪੰਚਾਇਤ ਜੋਧਾਂ, ਸਮੂਹ ਨਗਰ ਨਵਾਸੀਆ, ਜੋਧਾ ਰਤਨ ਬਜ਼ਾਰ ਸ਼ਾਪਕੀਪਰਜ ਐਸੋਸੀਏਸ਼ਨ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਲਗਾਏ ਮੈਡੀਕਲ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਡਾ. ਸਰਬਜੀਤ ਸਿੰਘ, ਡਾ. ਕਮਲ ਸਹਿਗਲ, ਡਾ. ਅੰਨੂਪ੍ਰੀਤ, ਡਾ. ਸਵਿਤਾ ਜੈਨ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਪ੍ਰਬੰਧਕਾਂ ਵੱਲੋਂ ਮੁਫ਼ਤ ਦਵਾਈਆ ਦਿੱਤੀਆਂ ਗਈਆ। ਮਾਰਚ ਮਹੀਨੇ ਦੇ ਸ਼ਹੀਦੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਇਹ ਸਹੀਦ ਸਾਨੂੰ ਧੱਕੇ ਜ਼ੁਲਮ ਵਿਰੁੱਧ ਲੜਨ ਤੇ ਖੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਇਹਨਾ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅਸੀਂ ਦੇਸ਼ ਵਿੱਚ ਅਜ਼ਾਦੀ ਦਾ ਨਿੱਘ ਮਾਣ ਰਹੇ ਹਾ। ਹੁਣ ਸਾਨੂੰ ਇਹਨਾ ਸ਼ਹੀਦਾਂ ਦੀ ਸਿੱਖਿਆਵਾ ਤੋਂ ਸਬਕ ਲੈਕੇ ਸਾਮਰਾਜੀ ਨੀਤੀਆਂ ਨੂੰ ਦੇਸ਼ ਵਿੱਚੋਂ ਭਾਜ ਦੇਣੀ ਚਾਹੀਦੀ ਹੈ। ਉਹਨਾ ਕ੍ਰਿਸ਼ਨਾਂ ਦੇਵੀ ਨੂੰ ਯਾਦ ਕਰਦਿਆਂ ਉਹਨਾ ਵੱਲੋਂ ਸਮਾਜ ਦੀ ਬੇਹਤਰੀ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।

ਅੱਜ ਦੇ ਮੈਡੀਕਲ ਕੈਂਪ ਦਾ ਉਦਘਾਟਨ ਸਾਬਕਾ ਪੰਚ ਓਮ ਪ੍ਰਕਾਸ਼ ਜੋਧਾ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਕਰਮਜੀਤ ਸਿੰਘ ਗਰੇਵਾਲ ( ਨੈਸ਼ਨਲ ਅਵਾਰਡੀ ) ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪਰਮਜੀਤ ਕੌਰ, ਡਾ. ਮਨਪ੍ਰੀਤ ਕੌਰ ਸੋਨੀ, ਡਾ. ਜਸਵਿੰਦਰ ਕੌਰ ਬਾੜੇਵਾਲ, ਸੁਖਵਿੰਦਰ ਕੌਰ ਸੁਖੀ ਜੋਧਾ, ਪਰਮਜੀਤ ਕੌਰ ਪਰਮ, ਡਾ. ਕਮਲ ਰਤਨ, ਕਲਮਜੀਤ ਕੌਰ, ਸਾਬਕਾ ਪੰਚ ਮਨਜੀਤ ਕੌਰ, ਚਰਨਜੀਤ ਕੌਰ ਲਤਾਲਾ, ਰਾਜਵੀਰ ਕੌਰ, ਵਿਮਲਾ ਵਤੀ, ਸ਼ੁਸ਼ਮਾ ਰਾਣੀ, ਹਰਪ੍ਰੀਤ ਕੌਰ, ਰੇਖਾ ਰਾਣੀ, ਚੰਦਰ ਕਾਤਾਂ, ਡਾ. ਜਸਵੀਰ ਕੌਰ ਜੋਧਾ, ਮਨਜੀਤ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ, ਮੀਨਾ ਕੁਮਾਰੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਨ ਪੰਜਾਬ ਦੇ ਡਾ. ਅਵਤਾਰ ਸਿੰਘ ਲਸਾੜਾ, ਡਾ. ਕੁਲਵੰਤ ਸਿੰਘ ਲਸੋਈ, ਡਾ. ਹਰਿਦੇਪਾਲ ਸਿੰਘ, ਡਾ. ਦੀਪਕਾ, ਡਾ. ਭਗਵੰਤ ਸਿੰਘ ਬੰੜੂਦੀ, ਡਾ. ਅਜੀਤ ਰਾਮ ਸ਼ਰਮਾ ਝਾਡੇ, ਡਾ. ਜਸਮੇਲ ਸਿੰਘ ਗਿੱਲ, ਡਾ ਕੇਸਰ ਸਿੰਘ ਧਾਦਰਾ, ਡਾ ਹਰਬੰਸ ਸਿੰਘ, ਡਾ ਸੰਤੋਖ ਸਿੰਘ ਮਨਸੂਰਾਂ , ਦਵਿੰਦਰ ਸਿੰਘ ਰਾਣਾ, ਸਿਕੰਦਰ ਸਿੰਘ ਮਨਸੂਰਾਂ, ਮਨਪ੍ਰੀਤ ਮੋਨੂੰ, ਸਰਪੰਚ ਅਮਰਜੀਤ ਸਿੰਘ ਜੋਧਾ, ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ਼, ਦਵਿੰਦਰ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸਾਬਕਾ ਪੰਚ,ਜਥੇਦਾਰ ਅਜਮੇਰ ਸਿੰਘ ਰਤਨ,ਜਗਦੇਵ ਸਿੰਘ ਭੀਮਾ,ਰਣਜੀਤ ਸਿੰਘ ਬੈਨੀਪਾਲ, ਪੰਚ ਅਮਰਪਾਲ ਸਿੰਘ, ਜਤਿੰਦਰ ਸਿੰਘ ਲਾਲਾ ਮੀਤ ਪ੍ਰਧਾਨ ਕੋ,ਪੋ,ਸੋਸਾਸਿਟੀ,ਪਰਮਿੰਦਰ ਸਿੰਘ ਆੜਤੀਆ, ਪ੍ਰਧਾਨ ਪਰਮਜੀਤ ਪੰਮਾ, ਹਰਜੀਤ ਸਿੰਘ ਢੈਹਪੀ, ਚਾਂਦੀ ਰਾਮ, ਮਿੰਟੂ ਨੰਬਰਦਾਰ, ਮਨਜੀਤ ਸਿੰਘ ਕੰਨਗੋ, ਭਾਈ ਮਨਜੀਤ ਸਿੰਘ, ਮਾ. ਕਰਮ ਸਿੰਘ, ਰਾਮ ਸਿੰਘ ਫੋਜੀ, ਅਵਤਾਰ ਸਿੰਘ, ਹਰਮਿੰਦਰ ਸਿੰਘ ਰਾਜੂ, ਮੇਜਰ ਸਿੰਘ, ਲਛਮਣ ਸਿੰਘ, ਮਨਿੰਦਰ ਸਿੰਘ, ਪ੍ਰਕਾਸ਼ ਸਿੰਘ, ਸਾਹਿਬ ਸਿੰਘ, ਰਾਮ ਰਤਨ, ਮੇਜਰ ਸਿੰਘ, ਰਮਨ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਲਾਲ ਆਦਿ ਹਾਜ਼ਰ ਸਨ।
