Now Reading
ਮਹਿੰਦਰ ਸਿੰਘ ਧਿਆਨਪੁਰ ਦੇ ਦੇਹਾਂਤ ਮੌਕੇ ਆਗੂਆਂ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ

ਮਹਿੰਦਰ ਸਿੰਘ ਧਿਆਨਪੁਰ ਦੇ ਦੇਹਾਂਤ ਮੌਕੇ ਆਗੂਆਂ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ

ਰਈਆ, 1 ਜੂਨ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਨਿਸ਼ਾਨ ਸਿੰਘ ਸਾਬਕਾ ਸਰਪੰਚ ਧਿਆਨਪੁਰ ਦੇ ਸਤਿਕਾਰਯੋਗ ਤਾਇਆ ਜੀ ਅਤੇ ਅਮਰੀਕ ਸਿੰਘ, ਹਰਜੀਤ ਸਿੰਘ ਦੇ ਪਿਤਾ ਜੀ ਕਾਮਰੇਡ ਮਹਿੰਦਰ ਸਿੰਘ ਧਿਆਨਪੁਰ 94 ਸਾਲ ਲੰਬੀ ਉਮਰ ਬਿਤਾ ਕੇ ਅੱਜ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਅੱਜ ਪਾਰਟੀ ਆਗੂਆਂ ਵੱਲੋਂ ਮਜ਼ਦੂਰ ਜਮਾਤ ਦੀ ਬੰਦ ਖਲਾਸੀ ਦਾ ਪ੍ਰਤੀਕ ਲਾਲ ਝੰਡਾ ਮ੍ਰਿਤਕ ਦੇਹ ‘ਤੇ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪਾਰਟੀ ਆਗੂਆਂ ਗੁਰਮੇਜ ਸਿੰਘ ਤਿਮੋਵਾਲ, ਅਮਰੀਕ ਸਿੰਘ ਦਾਊਦ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਮਹਿੰਦਰ ਸਿੰਘ ਨੇ ਸਾਰੀ ਜ਼ਿੰਦਗੀ ਮਜ਼ਦੂਰਾਂ, ਕਿਸਾਨਾਂ ਦੇ ਘੋਲ ਨੂੰ ਸਮਰਪਿਤ ਕੀਤੀ ਅਤੇ ਅੰਤਿਮ ਸਮੇਂ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਸੰਘਰਸ਼ ਵਿੱਚ ਆਪਣੇ ਪਰਿਵਾਰ ਨੂੰ ਸ਼ਾਮਲ ਕਰਵਾਉਂਦੇ ਰਹੇ। ਇਸ ਮੌਕੇ ਹਾਜ਼ਰ ਪਾਰਟੀ ਕਾਰਕੁੰਨਾਂ ਨੇ ਅਹਿਦ ਲਿਆ ਕਿ ਕਾਮਰੇਡ ਮਹਿੰਦਰ ਸਿੰਘ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਸਮੇਂ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲਿਆਂ ਵਿੱਚ ਨਿਰਮਲ ਸਿੰਘ ਭਿੰਡਰ, ਗੁਰਨਾਮ ਸਿੰਘ ਭਿੰਡਰ, ਸਵਿੰਦਰ ਸਿੰਘ ਖਹਿਰਾ, ਪਰਵਿੰਦਰ ਸਿੰਘ ਰਈਆ, ਲਾਲੀ ਮਾਨ, ਰਸ਼ਪਾਲ ਸਿੰਘ ਬੁਟਾਰੀ, ਮਨਦੀਪ ਸਿੰਘ ਬੁਟਾਰੀ, ਹੰਸਰਾਜ ਸਿੰਘ, ਮੇਜਰ ਸਿੰਘ ਸਰਪੰਚ ਬਲਰਾਜ ਸਿੰਘ ਸੁਧਾਰ, ਹਰਮੀਤ ਸਿੰਘ ਦਾਊਦ ਆਦਿ ਹਾਜ਼ਰ ਸਨ।

Scroll To Top