Now Reading
ਮਹਿੰਗਾਈ ਰੋਕਣ, ਰੁਜ਼ਗਾਰ ਦੇਣ, ਭਿ੍ਸ਼ਟਾਚਾਰ ਨੰੂ ਨੱਥ ਪਾਉਣ ਵਿਚ ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਨਾਕਾਮ

ਮਹਿੰਗਾਈ ਰੋਕਣ, ਰੁਜ਼ਗਾਰ ਦੇਣ, ਭਿ੍ਸ਼ਟਾਚਾਰ ਨੰੂ ਨੱਥ ਪਾਉਣ ਵਿਚ ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਨਾਕਾਮ

ਨਰੋਟ ਮਹਿਰਾ : ਭਾਰਤੀ ਇਨਕਲਾਬੀ ਮਾਰਕਸਵਾਦੀ ਰੈਵੀਲਿਊਸ਼ਨਰੀ ਪਾਰਟੀ ਵਲੋਂ ‘ਲੋਕ ਜਗਾਓ ਲੁਟੇਰੇ ਭਜਾਓ’ ਦੇ ਨਾਅਰੇ ਤਹਿਤ 12 ਨਵੰਬਰ ਨੰੂ ਜਲਿ੍ਹਆਂ ਵਾਲੇ ਬਾਗ਼ ਦੀ ਧਰਤੀ ਤੋਂ ਚੱਲੇ ਜਥੇ ਦਾ ਵਿਧਾਨ ਸਭਾ ਹਲਕਾ ਭੋਆ ਦੀ ਧਰਤੀ ਝਾਖੋਲਾਹੜੀ ਵਿਖੇ ਪਹੰੁਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ| ਇਸ ਜਥੇ ਦੀ ਅਗਵਾਈ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਕਰ ਰਹੇ ਸਨ| ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਡਿੰਬਕੂ ਧਲੋਰੀਆ ਵਿਖੇ ਲੋਕਾਂ ਦੇ ਵੱਡੇ ਇਕੱਠ ਨੰੂ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਕੌਮੀ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਰਤ ਅੰਦਰ ਮਹਿੰਗਾਈ ਨੰੂ ਰੋਕਣ, ਰੁਜ਼ਗਾਰ ਦੇਣ, ਭਿ੍ਸ਼ਟਾਚਾਰ ਨੰੂ ਨੱਥ ਪਾਉਣ ਵਿਚ ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਨਾਕਾਮ ਰਹੀਆਂ ਹਨ ਅਤੇ ਇਸ ‘ਤੇ ਪਰਦਾ ਪਾਉਣ ਲਈ ਦੋਵੇਂ ਸਰਕਾਰਾਂ ਜਾਣ ਬੁੱਝ ਕੇ ਧਾਰਮਿਕ ਮੁੱਦੇ ਉਭਾਰ ਰਹੀਆਂ ਹਨ| ਉਨ੍ਹਾਂ ਲੋਕਾਂ ਨੰੂ ਜਥੇਬੰਦਕ ਸੰਘਰਸ਼ਾਂ ‘ਤੇ ਟੇਕ ਰੱਖਣ ਲਈ ਕਿਹਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਖੱਬਾ ਬਦਲ ਹੀ ਹੱਲ ਹੋਵੇਗਾ | ਜਿਸ ਲਈ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ| ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਪਾਰਟੀ ਦੇ ਜਨਰਲ ਸਕੱਤਰ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਾਡੀ ਪਾਰਟੀ ਮਜ਼ਦੂਰਾਂ ਲਈ 10-10 ਮਰਲੇ ਪਲਾਟ, 600 ਰੁਪਏ ਘੱਟ ਤੋਂ ਘੱਟ ਮਜ਼ਦੂਰੀ ਲਈ ਦਿਹਾੜੀ ਨਿਰਮਾਣ ਮਜ਼ਦੂਰਾਂ ਲਈ ਆਨਲਾਈਨ ਲਾਗੂ ਕਰਵਾਉਣ ਲਈ ਸੰਘਰਸ਼ ਕਰਾਂਗੀ| ਇਸ ਮੌਕੇ ਕਾਮਰੇਡ ਨੱਥਾ ਸਿੰਘ, ਮਾ: ਹਜ਼ਾਰੀ ਲਾਲ, ਮਾ: ਜਨਕ ਰਾਜ ਸਰਨਾ, ਰਵੀ ਕੁਮਾਰ, ਹੇਮ ਰਾਜ, ਰਘੁਵੀਰ ਸਿੰਘ ਧਲੋਰੀਆ, ਬਲਕਾਰ ਚੰਦ ਭਰਿਆਲ ਲਾਹੜੀ, ਸੁਨੀਤਾ, ਸੁਖਦੇਵ, ਰਜਨੀ ਦੇਵੀ, ਲਕਸ਼ਮੀ ਦੇਵੀ, ਆਸ਼ਾ ਰਾਣੀ, ਪ੍ਰਵੀਨ ਕੁਮਾਰ, ਸੁਰਿੰਦਰ ਸ਼ਾਹ ਆਦਿ ਹਾਜ਼ਰ ਸਨ|

Scroll To Top