Now Reading
ਮਹਿੰਗਾਈ ਨੂੰ ਲੈ ਕੇ ਵਿਸ਼ਾਲ ਰੋਸ ਮਾਰਚ ਕੱਢਿਆ

ਮਹਿੰਗਾਈ ਨੂੰ ਲੈ ਕੇ ਵਿਸ਼ਾਲ ਰੋਸ ਮਾਰਚ ਕੱਢਿਆ

ਅੰਮਿ੍ਤਸਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਗੱਠਜੋੜ ਸਰਕਾਰ ਦੇ ਿਖ਼ਲਾਫ਼ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਤੇ ਭੰਡਾਰੀ ਪੁੱਲ ਤੇ ਸਰਕਾਰ ਦਾ ਪੁਤਲਾ ਸਾੜਿਆ | ਇਸ ਮੌਕੇ ਕਾ: ਜਗਤਾਰ ਸਿੰਘ ਕਰਮਪੁਰਾ, ਡਾ: ਬਲਵਿੰਦਰ ਸਿੰਘ ਛੇਹਰਟਾ, ਬੀਬੀ ਕੰਵਲਜੀਤ ਕੌਰ ਦੀ ਅਗਵਾਈ ‘ਚ ਸ਼ੁਰੂ ਹੋਇਆ | ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚੋਂ ਹੁੰਦਾ ਹੋਇਆ ਭੰਡਾਰੀ ਪੁਲ ‘ਤੇ ਪਹੁੰਚਿਆ ਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਿਖ਼ਲਾਫ਼ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਕਾਮਰੇਡ ਰਤਨ ਸਿੰਘ ਤੇ ਕਾਮਰੇਡ ਜਗਤਾਰ ਸਿੰਘ ਕਰਮਪੁਰਾ ਨੇ ਸੰਬੋਧਨ ਕੀਤਾ | ਦੂਸਰੇ ਪਾਸੇ ਇਨ੍ਹਾਂ ਆਗੂਆਂ ਨੇ ਸੂਬਾ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਅਜੈ ਤੱਕ ਪੂਰੇ ਨਹੀਂ ਹੋਏ | ਇਸ ਮੌਕੇ ਪਲਵਿੰਦਰ ਸਿੰਘ ਮੱਟੂ, ਸੁਰਿੰਦਰ ਕੁਮਾਰ ਡੇਅਰੀ ਵਾਲੇ, ਸਵਿੰਦਰ ਕੌਰ ਗੁੰਮਟਾਲਾ, ਹਰਜਿੰਦਰ ਕੌਰ ਵਡਾਲੀ, ਗੁਰਮੀਤ ਸਿੰਘ ਮਾਨ, ਸਰਬਜੀਤ ਸਿੰਘ ਬਰਾੜ, ਕਿਸ਼ੋਰ ਸਿੰਘ, ਅਜੀਤ ਸਿੰਘ ਗੁਰੂਵਾਲੀ, ਓਾਕਾਰ ਸਿੰਘ, ਮਨੋਹਰ ਸਿੰਘ, ਰਾਮ ਦਰਸ ਗੌਤਮ, ਬੀਰ ਸਿੰਘ ਵੀ ਮੌਜੂਦ ਸਨ |

Scroll To Top