Now Reading
ਮਹਿੰਗਾਈ ਨਾਲ ਕਚੂਮਰ ਕੱਢੇ ਜਾਣ ‘ਤੇ ਰੋਸ ਮੁਜ਼ਾਹਰਾ ਕੀਤਾ

ਮਹਿੰਗਾਈ ਨਾਲ ਕਚੂਮਰ ਕੱਢੇ ਜਾਣ ‘ਤੇ ਰੋਸ ਮੁਜ਼ਾਹਰਾ ਕੀਤਾ

ਅਜਨਾਲਾ : ਅੱਜ ਸਥਾਨਕ ਸ਼ਹਿਰ ਦੇ ਮੁੱਖ ਚੌਕ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੈਂਕੜੇ ਕਾਰਕੁੰਨਾਂ ਨੇ ਮੋਦੀ ਸਰਕਾਰ ਵਲੋਂ ਪਿਛਲੇ 4 ਸਾਲਾਂ ‘ਚ ਡੀਜ਼ਲ ਦੀਆਂ ਕੀਮਤਾਂ ‘ਚ 443 ਫੀਸਦੀ ਤੇ ਪੈਟਰੋਲ ਦੀਆਂ ਕੀਮਤਾਂ ‘ਚ 211 ਫੀਸਦੀ ਹੋਏ ਵਾਧੇ ਕਾਰਨ ਲੋਕਾਂ ਦਾ ਮਹਿੰਗਾਈ ਨਾਲ ਕਚੂਮਰ ਕੱਢੇ ਜਾਣ ‘ਤੇ ਕੈਪਟਨ ਸਰਕਾਰ ਵਲੋਂ ਇਨ੍ਹਾਂ ਪੈਟਰੋਲੀਅਮ ਵਸਤਾਂ ਤੇ ਕ੍ਰਮਵਾਰ 2.50 ਰੁਪਏ ਤੇ 3 ਰੁਪਏ ਪ੍ਰਤੀ ਲੀਟਰ ਵੈਟ ਲਗਾਏ ਜਾਣ ਦੇ ਰੋਸ ਵਜੋਂ ਕੇਂਦਰੀ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਤੇ ਉਕਤ ਟੈਕਸਾਂ ਨੂੰ ਲਏ ਜਾਣ ਲਈ ਦਬਾਓ ਵਧਾਉਣ ਹਿੱਤ ਰੋਸ ਮੁਜ਼ਾਹਰਾ ਕੀਤਾ | ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ‘ਚ ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਲਿਖੇ ਨਾਅਰਿਆਂ ਵਾਲੇ ਮਾਟੋ ਫੜ੍ਹ ਕੇ ਇਸ ਤੋਂ ਪਹਿਲਾਂ ਬਜ਼ਾਰਾਂ ‘ਚ ਰੋਸ ਮਾਰਚ ਕੀਤਾ | ਸੂਬਾ ਆਗੂ ਡਾ: ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਨੇ ਕਿਹਾ ਕਿ ਪੈਟਰੋਲੀਅਮ ਕੀਮਤਾਂ ‘ਚ ਅਸਿਹ ਵਾਧੇ ਨਾਲ ਮਧ ਵਰਗੀ ਤੇ ਗ਼ਰੀਬ ਲੋਕਾਂ ਨੂੰ ਦੁਪਹੀਆ ਵਾਹਨ ਚਲਾਉਣੇ ਵਸੋਂ ਬਾਹਰ ਹੋ ਗਏ ਹਨ, ਜਿਸ ਦੇ ਨਤੀਜੇ ਵਜੋਂ ਸਕੂਟਰ ਫੂਕ ਕੇ ਮੋਦੀ ਤੇ ਕੈਪਟਨ ਸਰਕਾਰ ਵਿਰੁੱਧ ਰੋਹ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਸੁਰਜੀਤ ਸਿੰਘ ਦੁਧਰਾਏ, ਸੁਰਜੀਤ ਸਿੰਘ ਭੂਰੇਗਿੱਲ, ਤਰਸੇਮ ਸਿੰਘ ਕਾਮਲਪੁਰਾ, ਗੁਰਦੇਵ ਸਿੰਘ ਭਲਾ ਪਿੰਡ, ਸੁੱਚਾ ਸਿੰਘ ਘੋਗਾ, ਰਜਿੰਦਰ ਸਿੰਘ, ਸਵਿੰਦਰ ਸੂਫੀਆਂ, ਟਹਿਲ ਸਿੰਘ ਚੇਤਨਪੁਰਾ, ਗੁਰਪਾਲ ਸਿੰਘ ਸੈਦਪੁਰ, ਬੱਗਾ ਤੇ ਸੰਮਾ ਸਿੰਘ ਖਾਨਵਾਲ, ਅਰੁਣਦੀਪ ਸਿੰਘ, ਗੁਰਮੇਜ ਸਿੰਘ ਜੌਾਸ ਆਦਿ ਆਗੂ ਮੌਜੂਦ ਸਨ |

Scroll To Top