
ਮੁਕੇਰੀਆਂ, 6 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਹਰਸਾ ਮਾਨਸਰ ਟੌਲ ਪਲਾਜੇ ਤੇ ਚਲਦੇ ਅੰਦੋਲਨ ਦੇ 360ਵੇਂ ਦਿਨ ਕਰਵਾਈ ਜਾ ਰਹੀ ਮਹਾ ਸਭਾ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ। ਇਹ ਮਹਾ ਸਭਾ 11 ਕਤੂਬਰ ਨੂੰ ਕਰਵਾਈ ਜਾ ਰਹੀ ਹੈ। ਇਸ ਚ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਸ਼ਾਦੀਪੁਰ, ਜੰਗਵੀਰ ਸਿੰਘ ਚੌਹਾਨ, ਕੁਲਵੰਤ ਸਿੰਘ ਸੰਧੂ ਸਮੇਤ ਹੋਰ ਕਈ ਨੇਤਾ ਪੁੱਜ ਰਹੇ ਹਨ। ਅੱਜ ਦੇ ਇਕੱਠ ਨੂੰ ਵਿਜੇ ਕੁਮਾਰ ਗੁਲੇਰੀਆ, ਬਲਕਾਰ ਸਿੰਘ ਮੱਲ੍ਹੀ, ਸ਼ਿਵ ਕੁਮਾਰ ਸ਼ਰਮਾ, ਨਰਿੰਦਰ ਸਿੰਘ ਗੋਲੀ, ਗਿਆਨ ਸਿੰਘ ਗੁਪਤਾ, ਸਵਰਨ ਸਿੰਘ, ਧਰਮਿੰਦਰ ਸਿੰਘ ਨੇ ਸੰਬੋਧਨ ਕੀਤਾ।