Now Reading
ਭੜਕਾਹਟ ਪੈਦਾ ਕਰਨ ਲਈ ਦਿੱਤੇ ਜਾ ਰਹੇ ਨੇ ਖੇਤੀਬਾੜੀ ਮੰਤਰੀ ਵਲੋਂ ਬਿਆਨ

ਭੜਕਾਹਟ ਪੈਦਾ ਕਰਨ ਲਈ ਦਿੱਤੇ ਜਾ ਰਹੇ ਨੇ ਖੇਤੀਬਾੜੀ ਮੰਤਰੀ ਵਲੋਂ ਬਿਆਨ

ਗੁਰਦਾਸਪੁਰ, 19 ਜੂਨ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚਲਦੇ ਧਰਨੇ ਦੇ 260ਵੇਂ ਦਿਨ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜਤੇ ਨੇ 178ਵੇਂ ਦਿਨ ਭੁੱਖ ਹੜਤਾਲ ਰੱਖੀ, ਜਿਸ ‘ਚ ਐਸਪੀ ਸਿੰਘ ਗੋਸਲ, ਮਹਿੰਦਰ ਸਿੰਘ ਲਖਣ ਖੁਰਦ, ਸੁਰਜਨ ਸਿੰਘ ਗੁਰਦਾਸਪੁਰ, ਸੰਤੋਖ ਸਿੰਘ, ਦੀਦਾਰ ਸਿੰਘ, ਦਲਬੀਰ ਸਿੰਘ ਡੱਗਰੀ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਖੇਤੀ ਮੰਤਰੀ ਦੀ ਬਿਆਨ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਆਪਣੀ ਸੋਚ ਦਾ ਦਿਵਾਲਾ ਕੱਢ ਰਹੇ ਹਨ। ਆਗੂਆਂ ਨੇ ਕਿਹਾ ਕਿ ਜਦੋਂ ਇਹ ਪਤਾ ਹੈ ਕਿ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਤਾਂ ਅਜਿਹੇ ਬਿਆਨ ਦੇਕੇ ਜਾਣ ਬੁੱਝ ਕੇ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿਸਾਨ ਸਿਰਫ 2022 ਤੱਕ ਹੀ ਨਹੀਂ ਉਹ ਤਾਂ 2025 ਤੱਕ ਵੀ ਬੈਠੇ ਰਹਿਣਗੇ।
ਧਰਨੇ ਨੂੰ ਹੋਰਨਾ ਤੋਂ ਇਲਾਵਾ ਰਘਬੀਰ ਸਿੰਘ ਚਾਹਲ, ਨੰਬਰਦਾਰ ਕਰਨੈਲ ਸਿੰਘ, ਮਲਕੀਅਤ ਸਿੰਘ ਬੁੱਢਾਕੋਟ, ਨਿਰਮਲ ਸਿੰਘ ਬਾਠ, ਪਲਵਿੰਦਰ ਸਿੰਘ, ਕੁਲਬੀਰ ਸਿੰਘ, ਕਰਨੈਲ ਸਿੰਘ ਪੰਛੀ, ਤਰਸੇਮ ਸਿੰਘ ਹਯਾਤਨਗਰ, ਸੂਬੇਦਾਰ ਅਜੀਤ ਸਿੰਘ ਬੱਲ, ਹੀਰਾ ਸਿੰਘ ਸੈਣੀ, ਸੰਤ ਬੁਢਾ ਸਿੰਘ, ਗਿਆਨੀ ਮਹਿੰਦਰ ਸਿੰਘ, ਜਰਨੈਲ ਸਿੰਘ ਭਰਥ, ਸ਼ਿੰਗਾਰਾ ਸਿੰਘ, ਨਰਿੰਦਰ ਸਿੰਗ ਕਾਹਲੋਂ, ਸੂਬੇਦਾਰ ਦਲਬੀਰ ਸਿੰਘ ਡੁਗਾਰੀ ਆਦਿ ਨੇ ਸੰਬੋਧਨ ਕੀਤਾ।

Scroll To Top