
ਗੁਰਾਦਸਪੁਰ, 13 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਕਿਸਾਨ ਅੰਦੋਲਨ ਦੇ ਚਲਦੇ ਸੰਗਰਾਮ ਦੌਰਾਨ ਸਥਾਨਕ ਰੇਲਵੇ ਸਟੇਸ਼ਨ ‘ਤੇ ਚਲਦੇ ਲਗਾਤਾਰ ਧਰਨੇ ਦੌਰਾਨ ਅੱਜ ਕੁਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਆਗੂਆਂ ਨੇ ਭੁੱਖ ਹੜਤਾਲ ਰੱਖੀ। ਜਿਸ ‘ਚ ਬਲਬੀਰ ਸਿੰਘ ਕੱਤੋਵਾਲ, ਓਂਕਾਰ ਸਿੰਘ, ਬਿਆਨਪੁਰ, ਤਰਲੋਕ ਸਿੰਘ ਰਾਊਵਾਲ, ਪ੍ਰੀਤਮ ਸਿੰਘ ਕਲੀਜਪੁਰ ਅਤੇ ਅਜੀਤ ਕੁਮਾਰ ਸਦਾਣਾ ਨੇ ਹਿੱਸਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਜਪਾ ਜਾਣ ਬੁੱਝ ਕੇ ਭੜਕਾਹਟ ਪੈਦਾ ਕਰ ਰਹੀ ਹੈ। ਆਗੂਆਂ ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨ ਸੰਘਰਸ਼ ਪ੍ਰਤੀ ਗਲਤ ਬਿਆਨਬਾਜ਼ੀ ਕਰਨੀ ਬੰਦ ਕਰੇ।