ਤੁੜ, 26 ਮਾਰਚ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਜੰਗ ਬਹਾਦਰ ਸਿੰਘ ਤੁੜ, ਰੇਸਮ ਸਿੰਘ ਫੇਲੋਕੇ, ਨਰਿੰਦਰ ਸਿੰਘ ਤੁੜ, ਡਾ ਪਰਮਜੀਤ ਸਿੰਘ ਕੋਟ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਵਿਰੋਧੀ ਬਿੱਲ ਰੱਦ ਕਰਵਾਉਣ ਵਾਸਤੇ ਸੰਯੁਕਤ ਕਿਸਾਨ ਮੋਰਚੇ ਦਾ ਭਾਰਤ ਬੰਦ ਦਾ ਸੱਦਾ ਕਾਮਯਾਬ ਕਰਨ ਲਈ ਇੱਕ ਜਥਾ ਤਰਨ ਤਾਰਨ ਲਈ ਰਵਾਨਾ ਹੋਇਆ। ਇਸ ਸਮੇਂ ਬਲਵਿੰਦਰ ਸਿੰਘ ਫੇਲੋਕੇ, ਮਨਦੀਪ ਸਿੰਘ ਪੋਨੀ ਜਾਮਾਰਾਏ, ਦਾਰਾ ਸਿੰਘ ਮੁੰਡਾਪਿੰਡ, ਤਰਸੇਮ ਸਿੰਘ ਢੋਟੀਆਂ, ਸੁਖਦੇਵ ਸਿੰਘ ਦੋਜੀ ਛਾਪੜੀ ਸਾਹਿਬ, ਕਸਮੀਰ ਸਿੰਘ, ਨਛੱਤਰ ਸਿੰਘ, ਇੰਦਰ ਸਿੰਘ, ਭਾਗ ਸਿੰਘ ਆਦਿ ਆਗੂ ਹਾਜ਼ਰ ਸਨ।
