Now Reading
ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਜਨਤਕ ਜਥੇਬੰਦੀਆਂ ਦੀ ਮੁਹਿੰਮ ਸਿਖਰ ’ਤੇ

ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਜਨਤਕ ਜਥੇਬੰਦੀਆਂ ਦੀ ਮੁਹਿੰਮ ਸਿਖਰ ’ਤੇ

ਡੇਹਲੋਂ, 25 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਾਰਪੋਰੇਟ ਘਰਾਣਿਆਂ, ਕਾਲੇ ਕਾਨੂੰਨਾਂ ਤੇ ਮੋਦੀ ਸਰਕਾਰ ਵਿਰੁੱਧ ਦਿੱਤੇ ਗਏ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਜਨਤਕ ਜਥੇਬੰਦੀਆਂ ਵੱਲੋਂ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਇਸੇ ਕੜੀ ਤਹਿਤ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਲੱਗੇ ਪੱਕੇ ਮੋਰਚੇ ਤੋਂ ਅੱਜ ਲੜਾਕੂ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਸਾਂਝੇ ਤੌਰ ਤੇ ਇਲਾਕੇ ਦੇ ਪਿੰਡਾਂ ਜੜਤੌਲੀ, ਘੁੰਗਰਾਣਾ, ਛਪਾਰ, ਧੂਰਕੋਟ, ਕਾਲਖ, ਮਾਜਰੀ, ਲੋਹਗੜ੍ਹ, ਮਹਿਮਾ ਸਿੰਘ ਵਾਲਾ, ਸਾਇਆ, ਸ਼ੰਕਰ, ਗੁਰਮ, ਮੁੰਕਦਪੁਰ, ਡੇਹਲੋ, ਰੰਗੀਆਂ ਆਦਿ ਪਿੰਡਾਂ ਵਿੱਚ ਸਕੂਟਰਾਂ, ਮੋਟਰ-ਸਾਈਕਲਾਂ, ਕਾਰਾਂ, ਜੀਪਾਂ ਰਾਹੀਂ ਮਾਰਚ ਕਰਕੇ ਲੋਕਾਂ ਨੂੰ ਬੰਦ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ। ਇਸ ਮਾਰਚ ਦੀ ਅਗਵਾਈ ਪਰਮਜੀਤ ਕੌਰ ਜੜਤੌਲੀ, ਕਰਮਜੀਤ ਕੌਰ ਨਾਰੰਗਵਾਲ, ਗੁਰਬਚਨ ਕੌਰ ਘੁੰਗਰਾਲ਼ਾਂ, ਰਣਜੀਤ ਕੌਰ ਗੁੱਜਰਵਾਲ, ਰਜਿੰਦਰ ਕੌਰ ਜੜਤੌਲੀ ਨੇ ਕੀਤੀ। ਵੱਖ ਵੱਖ ਪਿੰਡਾਂ ਵਿੱਚ ਹੋਏ ਕਿਰਤੀ ਕਿਸਾਨਾਂ ਇੱਕਠਾ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਅਮਰੀਕ ਸਿੰਘ ਜੜਤੌਲੀ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਕੁਲਜੀਤ ਕੌਰ ਗਰੇਵਾਲ਼ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹਰਨੇਕ ਸਿੰਘ ਗੁੱਜਰਵਾਲ ਨੇ ਸੰਬੋਧਨ ਕਰਦਿਆਂ ਆਖਿਆਂ ਕਿ ਕੇਂਦਰ ਸਰਕਾਰ ਕਿਰਤੀ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲਵੇ। ਜੇ ਹੁਣ ਵੀ ਮੋਦੀ ਸਰਕਾਰ ਨੇ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਲੋਕ ਭਾਜਪਾ ਦੀ ਮੋਦੀ ਸਰਕਾਰ ਨੂੰ ਗੱਦੀ ਤੋਂ ਉਤਾਰ ਦੇਣਗੇ। ਉਹਨਾਂ ਕਿਹਾ ਕਿ ਇਹ ਅੰਦੋਲਨ ਹੁਣ ਵਿਸ਼ਵ ਵਿਆਪੀ ਬਣ ਚੁੱਕਿਆਂ ਹੈ। ਜਿਸ ਦਾ ਅਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ।

ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਸੀਲੋ, ਮਲਕੀਤ ਸਿੰਘ, ਹਰਪਾਲ ਸਿੰਘ ਕਾਲਖ, ਨੰਬਰਦਾਰ ਦਲਜੀਤ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਗੁਰਤਾਜ ਸਿੰਘ, ਰਾਜਵੀਰ ਸਿੰਘ, ਕੁਲਜਸਵੀਰ ਸਿੰਘ ਢਿੱਲੋ, ਅਮਰੀਕ ਸਿੰਘ, ਕਰਮ ਸਿੰਘ  ਗਰੇਵਾਲ਼, ਬਲਜੀਤ ਸਿੰਘ, ਧਰਮਿੰਦਰ ਸਿੰਘ, ਸੁਖਦੇਵ ਸਿੰਘਂ ਭੋਮਾ, ਅਮਰਜੀਤ ਸਿੰਘ ਸਹਿਜਾਦ, ਦਵਿੰਦਰ ਸਿੰਘ, ਗੁਰਮੀਤ ਕੌਰ, ਸਰਬਜੀਤ ਕੌਰ, ਜਗਦੀਸ਼ ਕੌਰ ਗੁੱਜਰਵਾਲ, ਸੁਰਿੰਦਰ ਕੌਰ, ਦਰਸ਼ਨ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਕੁਲਜੀਤ ਕੌਰ ਢਿੱਲੋ, ਮੋਨਿਕਾ ਢਿੱਲੋ, ਹਰਵਿੰਦਰ ਕੌਰ ਗਰੇਵਾਲ਼, ਡਾਕਟਰ ਪ੍ਰਿਤਪਾਲ ਸਿੰਘ ਗੁੱਜਰਵਾਲ, ਰਣਵੀਰ ਸਿੰਘ ਮਹਿਮੀ ਸਰਪੰਚ ਸ਼ੰਕਰ, ਅਮਰਜੀਤ ਸਿੰਘ ਪੰਚ ਸ਼ੰਕਰ, ਹਰਪਾਲ ਸਿੰਘ ਪੰਚ ਸ਼ੰਕਰ, ਗੁਲਜ਼ਾਰ ਸਿੰਘ, ਬਲਦੇਵ ਸਿੰਘ ਧੂਲਕੋਟ, ਚਮਕੌਰ ਸਿੰਘ ਛਪਾਰ, ਦਰਸ਼ਨ ਸਿੰਘ, ਦਵਿੰਦਰ ਸਿੰਘ, ਗੁਰਜੀਤ ਸਿੰਘ ਪੰਮੀ, ਸੁਖਦੀਪ ਸਿੰਘ ਆਦਿ ਹਾਜ਼ਰ ਸਨ।

Scroll To Top