
ਗੁਰਦਾਸਪੁਰ, 2 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਤੇ ਚਲਦੇ ਪੱਕੇ ਮੋਰਚੇ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਭੁੱਖ ਹੜਤਾਲ ਰੱਖੀ। ਇਸ ਚ ਅੱਜ ਗੁਰਦੀਪ ਸਿੰਘ ਮੁਸਤਫਾਬਾਦ, ਅਮਰਜੀਤ ਸਿੰਘ ਹੁੰਦਲ, ਅਰਸ਼ਦੀਪ ਸਿੰਘ, ਜਤਿੰਦਰ ਸਿੰਘ ਮੁਸਤਫਾਬਾਦ ਨੇ ਹਿੱਸਾ ਲਿਆ। ਅੱਜ ਦੇ ਧਰਨੇ ਨੂੰ ਐਸਪੀ ਸਿੰਘ ਗੋਸਲ, ਕਰਨੈਲ ਸਿੰਘ ਪੰਛੀ, ਮਲਕੀਅਤ ਸਿੰਘ ਬੁਢਾਕੋਟ, ਨਰਿੰਦਰ ਸਿੰਘ ਕਾਹਲੋਂ, ਪਰਮਜੀਤ ਕੌਰ ਤਰਨਤਾਰਨ, ਮੁਖਵਿੰਦਰ ਸਿੰਘ, ਕਪੂਰ ਸਿੰਘ ਘੁੰਮਣ, ਕੁਲਜੀਤ ਸੰਘ, ਬਾਬਾ ਬਲਦੇਵ ਸਿੰਘ, ਦਲਬੀਰ ਸਿੰਘ ਡੁਗਰੀ ਨੇ ਸੰਬੋਧਨ ਕੀਤਾ।