
ਗੁਰਦਾਸਪੁਰ, 23 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਤੇ ਚਲਦੇ ਪੱਕੇ ਮੋਰਚੇ ਦੌਰਾਨ ਅੱਜ 326ਵੇਂ ਦਿਨ 244ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕੈਪਟਨ ਅਜੀਤ ਸਿੰਘ, ਕੁਲਦੀਪ ਸਿੰਘ, ਪਾਲ ਸਿੰਘ ਚੀਮਾ ਖੁੱਡੀ, ਭਜਨ ਸਿੰਘ ਸੈਰੋਂਵਾਲ ਨੇ ਭੁੱਖ ਹੜਤਾਲ ਚ ਭਾਗ ਲਿਆ।
ਇਸ ਮੌਕੇ ਧਰਨੇ ਨੂੰ ਡਾ. ਅਸ਼ੋਕ ਭਾਰਤੀ, ਮੱਖਣ ਕੁਹਾੜ, ਐਸਪੀ ਸਿੰਘ ਗੋਸਲ, ਕਰਨੈਲ ਸਿੰਘ ਪੰਛੀ, ਕਪੂਰ ਸਿੰਘ ਘੁੰਮਣ, ਜਸਵੰਤ ਸਿੰਘ ਪਾਹੜਾ, ਕਰਨੈਲ ਸਿਘ, ਰਘਬੀਰ ਸਿੰਘ ਚਾਹਲ, ਕੁਲਜੀਤ ਸਿੰਘ, ਗੁਰਮੀਤ ਸਿੰਘ, ਕਿਰਪਾਲ ਸਿੰਘ ਤਬੁਰਜੀ, ਬਾਬਾ ਬਲਦੇਵ ਸਿੰਘ, ਸਰਪੰਚ ਸੁਖਵਿੰਦਰ ਸਿੰਘ ਹੁੰਦਲ, ਅਜੀਤ ਸਿੰਘ ਲੀਲ ਕਲਂ ਨੇ ਸੰਬੋਧਨ ਕੀਤਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇ ਗੰਨੇ ਦਾ ਭਾਅ ਨਾ ਵਧਾਇਆ ਤਾਂ ਅੰਦੋਲਨ ਪੂਰੇ ਪੰਜਾਬ ਚ ਫੈਲ ਜਾਵੇਗਾ।