ਬਾਬਾ ਬਕਾਲਾ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਇਕ ਵਿਸ਼ਾਲ ਕਾਨਫ਼ਰੰਸ 13 ਨਵੰਬਰ ਨੂੰ ਪਿੰਡ ਵਡਾਲਾ ਕਲਾਂ (ਬਾਬਾ ਬਕਾਲਾ ਸਾਹਿਬ) ਵਿਖੇ ਕਰਵਾਈ ਜਾ ਰਹੀ ਹੈ | ਇਸ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਅੱਜ ਪਿੰਡ ਛਾਪਿਆਂਵਾਲੀ ਵਿਖੇ ਵਰਕਰਾਂ ਦੀ ਇਕ ਮੀਟਿੰਗ ਲਖਵਿੰਦਰ ਸਿੰਘ ਅਤੇ ਕਮਲ ਸ਼ਰਮਾ ਮੱਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਦਾਊਦ, ਕਮਲ ਸ਼ਰਮਾ ਮੱਦ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਚੋਣਾਂ ਮੌਕੇ ਵਾਇਦੇ ਗ਼ਰੀਬ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ‘ਚੋਂ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ ਗਿਆ, ਸਗੋਂ ਗ਼ਰੀਬਾਂ ਨੂੰ ਮਿਲਦੀਆਂ ਸਹੂਲਤਾਂ ਵੀ ਖੋਹ ਲਈਆਂ ਹਨ| ਉਨ੍ਹਾਂ ਕਿਹਾ ਕਿ ਸਰਕਾਰ ਬਣੀ ਨੂੰ ਕਰੀਬ 20 ਮਹੀਨੇ ਹੋ ਗਏ ਹਨ, ਇਸ ਸਰਕਾਰ ਵਲੋਂ ਗ਼ਰੀਬਾਂ ਨਾਲ ਕੀਤੇ ਵਾਇਦੇ-ਜਿਵੇਂ ਕਿ 10-10 ਮਰਲੇ ਦੇ ਪਲਾਟ ਦੇਣ, ਸਾਰਿਆਂ ਬੇ-ਜ਼ਮੀਨੇ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਮੁਆਫ਼ ਕਰਨ, ਵਿਧਵਾ-ਬੁਢਾਪਾ-ਅੰਗਹੀਣ ਨੂੰ 3000/- ਰੁ: ਪੈਨਸ਼ਨ ਦੇਣ, ਰਾਸ਼ਨ ਕਾਰਡ ਉੱਪਰ ਖੰਡ-ਘਿਓ ਦੇਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਸਮਾਰਟ ਫ਼ੋਨ ਦੇਣ, ਹਰ ਘਰ ਨੌਕਰੀ ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਵਾਇਦੇ ਪੂਰੇ ਨਹੀਂ ਕੀਤੇ ਗਏ| ਉਨ੍ਹਾਂ ਕਿਹਾ ਕਿ ਇਸ ਸਭ ਕਾਸੇ ਵਿਰੁੱਧ 13 ਨਵੰਬਰ ਨੂੰ ਵਡਾਲਾ ਕਲਾਂ ਵਿਖੇ ਵਿਸ਼ਾਲ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿਸ ਨੂੰ ਸੰਬੋਧਨ ਕਰਨ ਲਈ ਸ੍ਰੀ ਮੰਗਤ ਰਾਮ ਪਾਂਸਲਾ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ| ਇਸ ਮੌਕੇ ਕਸ਼ਮੀਰ ਸਿੰਘ, ਸਰਵਣ ਸਿੰਘ, ਗੁਰਦੀਪ ਸਿੰਘ, ਜੋਗਿੰਦਰ ਸਿੰਘ, ਜਗੀਰ ਸਿੰਘ, ਰਾਵੀ ਕੌਰ, ਅਮਰੀਕ ਕੌਰ, ਅਮਨਦੀਪ ਕੌਰ, ਬਲਜਿੰਦਰ ਕੌਰ, ਕੁਲਵਿੰਦਰ ਕੌਰ, ਸਵਿੰਦਰ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਕੁਲਵੰਤ ਕੌਰ, ਕਸ਼ਮੀਰ ਕੌਰ, ਜਗੀਰ ਕੌਰ, ਕੰਵਲਜੀਤ ਕੌਰ, ਕਸ਼ਮੀਰੋ, ਅਮਰੀਕ ਕੌਰ, ਬਲਜੀਤ ਕੌਰ, ਕੰਵਲਜੀਤ ਕੌਰ, ਪ੍ਰਮਜੀਤ ਕੌਰ, ਹਰਜਤਿ ਕੌਰ, ਬਲਜੀਤ ਕੌਰ, ਗਿਆਨਵੀਰ ਕੌਰ, ਸਤਪਾਲ ਕੌਰ ਆਦਿ ਹਾਜ਼ਰ ਸਨ|