ਬਠਿੰਡਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਸੀਪੀਐੱਮਐੱਲ ਵੱਲੋਂ ਬਠਿੰਡਾ ਦੇ ਮਾਲ ਰੋਡ ਫਾਇਰ ਬ੍ਰਗੇਡ ਚੌਕ ਤੋਂ ਹਰਵਿੰਦਰ ਸਿੰਘ ਸੇਮਾਂ, ਭਗਵੰਤ ਸਿੰਘ ਸਮਾਓ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਸ਼ਹਿਰ ਵਿੱਚ ਮਾਰਚ ਕੱਢ ਕੇ ਲੋਕਾ ਨੂੰ ਜਾਗਰੂਕ ਕੀਤਾ। ਰੋਸ ਮਾਰਚ ਸ਼ਹਿਰ ਵਿੱਚ ਹੁੰਦਿਆਂ ਹੋਇਆਂ ਮਿੰਨੀ ਸੈਕਟਰੀਏਟ ਪਹੁੰਚਿਆ ਜਿੱਥੇ ਉਨ੍ਹਾਂ ਨੈਬ ਤਹਿਸੀਲਦਾਰ ਲਖਵੀਰ ਸਿੰਘ ਵਿਰਕ ਨੂੰ ਆਪਣਾ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਨਸ਼ੇ ਕਾਰਨ ਹੁੰਦੀਆਂ ਮੌਤਾਂ ਦੀ ਜ਼ਿੰਮੇਵਾਰੀ ਐੱਸਐੱਚਓ ’ਤੇ ਫਿਕਸ ਕੀਤੀ ਜਾਵੇ, ਐੱਸਟੀਐੱਫ ਰਿਪੋਰਟਾਂ ਨੂੰ ਜਨਤਕ ਕੀਤਾ ਜਾਵੇ ਤੇ ਨਸ਼ੇ ਦੇ ਪੀੜਤ ਲੋਕਾਂ ਦੀ ਪਛਾਣ ਕਰਕੇ ਇਲਾਜ ਕੀਤਾ ਜਾਵੇ।