ਸਿੰਘੂ ਬਾਰਡਰ, 14 ਸਤੰਬਰ (ਸੰਗਰਾਮੀ ਲਹਿਰ ਬਿਊਰੋ)- 27 ਸਤੰਬਰ ਨੂੰ ‘ਭਾਰਤ-ਬੰਦ’ ਤੋਂ ਪਹਿਲਾਂ ਕਿਸਾਨਾਂ ਨੇ ਬੇਂਗਲੁਰੂ ਵਿੱਚ ਭਾਰੀ ਗਿਣਤੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ
ਕਿਸਾਨ ਸੰਵਾਦ ਯਾਤਰਾ ਮਹਾਰਾਸ਼ਟਰ ਵਿੱਚ ਔਰੰਗਾਬਾਦ ਤੋਂ ਸ਼ੁਰੂ ਹੋਈ – ਯਾਤਰਾ 21 ਸਤੰਬਰ ਤੱਕ ਮਹਾਰਾਸ਼ਟਰ ਦੇ ਕਸਬਿਆਂ ਅਤੇ ਪਿੰਡਾਂ ਵਿੱਚੋਂ ਲੰਘਦੀ ਰਹੇਗੀ
ਮੱਧ ਪ੍ਰਦੇਸ਼ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ – 26 ਕਿਸਾਨ ਯੂਨੀਅਨਾਂ ਭਾਰਤ ਬੰਦ ਦਾ ਸੱਦਾ ਦੇਣ ਲਈ ਇਕੱਠੀਆਂ ਹੋਈਆਂ – ਹਰ ਜ਼ਿਲ੍ਹੇ ਵਿੱਚ ਮੋਟਰਸਾਈਕਲ ਰੈਲੀ ਅਤੇ ਮਸ਼ਾਲ ਜਲੂਸ ਕੱਢੇ ਜਾਣਗੇ
ਅੱਜ ਸੈਂਕੜੇ ਕਿਸਾਨ ਸਿੰਘੂ ਕਿਸਾਨ-ਮੋਰਚੇ ‘ਤੇ ਪਹੁੰਚੇ
ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਦੇਸ਼ ਵਿੱਚ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ