
ਅਟਾਰੀ – ਬਾਰਡਰ ਦੇ ਭਖਦੇ ਮਸਲਿਆ ਦੇ ਹੱਲ ਲਈ ਤੇ ਬੀ.ਐਸ.ਐਫ. ਵੱਲੋ ਕਿਸ਼ਾਨਾ, ਦਿਹਾਤੀ ਮਜਦੂਰਾਂ ਤੇ ਆਮ ਲੋਕਾਂ ਨੂੰ ਬੇਲੋੜਾ ਤੰਗ ਪਰੇਸ਼ਾਨ ਕਰਨ ਦੇ ਰੋਸ ਵਜੋ ‘ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ (ਸਬੰਧਤ ਜਮਹੂਰੀ ਕਿਸਾਨ ਸਭਾ ਪੰਜਾਬ ) ਵੱਲੋ ਭਾਰਤ-ਪਾਕ ਕੌਮਾਤਰੀ ਬਾਰਡਰ ਅਟਾਰੀ ਕਸਬੇ ਵਿਖੇ ਵਿਸਾਲ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ ਅੰਮ੍ਰਿਤਸਰ ਜਿਲ੍ਹੇ ਦੀ 115 ਕਿਲੋਮੀਟਰ ਸਰਹੱਦੀ ਪੱਟੀ ਦੇ ਸੈਕੜੇ ਕਿਸਾਨਾਂ, ਦਿਹਾਤੀ ਮਜਦੂਰਾਂ ਤੇ ਹੋਰ ਨਾਗਰਿਕ ਹੱਥਾ ਵਿੱਚ ਆਪਣੀ ਜੱਥੇਬੰਦੀ ਦੇ ਝੰਡੇ ਅਤੇ ਮਾਟੋ ਹੱਥਾ ਵਿੱਚ ਲੈ ਕੇ ਅਕਾਸ਼ ਗੰਜਾਊ ਨਹਾਰੇ ਮਾਰਦੇ ਜ਼ੋਸੋ ਖਰੋਸ ਨਾਲ ਸ਼ਾਮਿਲ ਹੋਏ। ਜਿਸ ਦੀ ਅਗਵਾਈ ਬਲਬੀਰ ਸਿੰਘ ਕੱਕੜ, ਮਾਨ ਸਿੰਘ ਮੁਾਹਵਾ, ਸੀਤਲ ਸਿੰਘ ਤਲਵੰਡੀ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਤੇ ਬਲਕਾਰ ਸਿੰਘ ਗੁੱਲਗੜ ਨੇ ਕੀਤੀ। ਵਿਸ਼ਾਲ ਕਨਵੈਨਸ਼ਨ ਨੂੰ ਸਬੋਧਨ ਕਰਦਿਆ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਅਰਸਾਲ ਸਿੰਘ ਸੰਧੂ ਤੇ ਸੂਬਾਈ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਕੇਦਰ ਤੇ ਸੂਬਾਈ ਹਾਕਮਾਂ ਦੀਆ ਲੋਕ ਵਿਰੋਧੀ ਨੀਤੀਆ ਕਰਕੇ ਸਰਹੱਦ ਤੇ ਵੱਸਣ ਵਾਲੇ ਲੋਕਾ ਦੀ ਹਾਲਤ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ । ਇਹ ਸਰਕਾਰ ਨੇ ਇੰਨ੍ਹਾ ਲੋਕਾ ਦਾ ਜੀਵਨ ਪੱਧਰ ਸੁਧਾਰਨ ਲਈ ਹੁਣ ਤੱਕ ਕੋਈ ਕਦਮ ਨਹੀ ਚੁੱਕਿਆ । ਇਸ ਖੇਤਰ ਦੇ ਸਕੂਲਾ, ਹਸ਼ਪਤਾਲਾ, ਸੜ੍ਹਕਾਂ ਅਤੇ ਪੁਲਾ ਆਦਿ ਦੀ ਹਾਲਤ ਲਗਾਤਾਰ ਨਿਘਰਦੀ ਜਾ ਰਹੀ ਹੈ ਅਤੇ ਕਈ ਥਾਈ ਮਾੜੇ ਪੁਲਾ ਕਰਕੇ ਵੱਡੇ ਹਾਦਸੇ ਵਾਪਰੇ ਹਨ। ਇਹਨ੍ਹਾਂ ਆਗੂੰਆ ਨੇ ਅੱਗੇ ਦੱਸਿਆ ਕਿ ਸਰਕਾਰ ਕੰਡਿਆਲੀ ਤਾਰ ਤੋ ਪਾਰ ਵਾਲੇ ਹਲ ਵਾਹਕਾ ਤੇ ਦਿਹਾਤੀ ਮਜਦੂਰਾ ਨੂੰ ਪ੍ਰਵਾਨਤ ਹੋਇਆ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਵੀ ਨਹੀ ਦਿੱਤਾ ਜਾ ਰਿਹਾ । ਜਦ ਕਿ ਸਾਡੀ ਜਾਇਜ ਮੰਗ ਹੈ ਕਿ ਇਹ 25,000ਰੁ: ਕੀਤਾ ਜਾਂਵੇ। ਇਸੇ ਤਰ੍ਹਾ ਜ਼ੋਰਦਾਰ ਮੰਗ ਕੀਤੀ ਗਈ ਕਿ ਬਾਰਡਰ ਤੇ ਸਥਿਤ 273 ਗੇਟ ਸਾਰੇ ਦੇ ਸਾਰੇ ਹਰਰੋਜ਼ ਸੂਰਜ ਚੜ੍ਹਨ ਤੋ ਸੂਰਜ ਛਿਪਣ ਤੱਕ ਖੋਲੇ ਜਾਣ ਜਦ ਕਿ ਇਹਨ੍ਹਾਂ ਵਿੱਚੋ ਹਮੇਸਾ 75 ਗੇਟ ਖੋਲੇ ਹੀ ਨਹੀ ਜਾਂਦੇ ਜਿਸ ਕਾਰਨ ਬਾਰਡਰ ਦੇ ਪਿੰਡਾ ਦੇ ਲੋਕਾ ਨੂੰ ਕੰਡਿਆਲੀ ਤਾਰ ਤੋ ਪਾਰ ਜਾਣ ਲਈ ਭਾਰੀ ਮੁਸ਼ਕਲਾ ਆ ਰਹੀਆ ਹਨ। ਕਮੇਟੀ ਦੇ ਇਹਨ੍ਹਾ ਆਗੂਆ ਨੇ ਇਹ ਵੀ ਦੱਸਿਆ ਕਿ ਇਹ ਸਿਤਮ ਦੀ ਗੱਲ ਹੈ ਕਿ ਬੀ.ਐਸ.ਐਫ ਵੱਲੋ ਜੀਰੋ ਲਾਇਨ ਵਾਲੀ ਗਿਆਰਾ ਫੁੱਟ ਜਮੀਨ ਤੇ 44 ਫੁੱਟ ਤਾਰਾਂ ਵਾਲੀ ਤੇ ਹੋਰ ਕਬਜੇ ਵਿੱਚ ਲਈ ਜਮੀਨ ਦਾ ਅਜੇ ਤੱਕ ਮੁਆਵਜ਼ਾ ਨਹੀ ਦਿੱਤਾ ਜਿਸ ਕਾਰਨ ਸਰਹੱਦੀ ਲੋਕਾ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਰਾਜਨੀਤੀ ਵਿਭਾਗ ਦੇ ਮੁੱਖੀ ਤੇ ਸਰਹੱਦੀ ਚਲੰਤ ਮਾਮਲਿਆ ਦੇ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਨੇ ਕੰਨਵੈਨਸਨ ‘ਚ ਆਪਣੇ ਵਿਚਾਰਾ ‘ਚ ਸਰਹੱਦੀ ਕਿਸਾਨੀ ਦਾ ਅਜਾਦੀ ਪਿੱਛੋ ਕਰੀਬ ਪੌਣੀ ਸਦੀ ਦਾ ਦੁੱਖਤ ਬਿਰਤਾਂਤ ਪੇਸ਼ ਕੀਤਾ ਤੇ ਕਿਹਾ ਕਿ ਜੇਕਰ ਕੇਂਦਰ ਤੇ ਸੂਬਾਈ ਸਰਕਾਰਾ ਨੇ ਅਣਗੋਲੇ ਕੀਤੇ ਗਏ ਖੇਤੀ ਧੰਦੇ ਨੂੰ ਪੈਰਾ ਸਿਰ ਖੜ੍ਹਾ ਨਾ ਕੀਤਾ ਤਾਂ ਸਮੁੱਚੇ ਸਮਾਜ ਦਾ ਵਿਕਾਸ ਰੁਕੇਗਾਂ ਉੱਥੇ ਖੁਦਕਸੀਆਂ ਦਾ ਸੰਤਾਪ ਕਿਸਾਨ ਸਮਾਜ ਹੋਰ ਹੰਡਾਏਗਾ ਅਤੇ ਕਿਸਾਨੀ ਸੱਭਿਆਚਾਰ, ਰਾਜਸੀ ਅਤੇ ਸਮਾਜਿਕ ਤਾਣਾ ਬਾਣਾ ਵੀ ਕਮਜੋਰ ਹੋਵੇਗਾ ਕਿਉਕਿ ਅਜੇ ਵੀ ਕੋਈ 70ਫੀਸਦੀ ਪੇਡੂ ਲੋਕ ਖੇਤੀ ਤੇ ਹੀ ਨਿਰਭਰ ਹਨ। ਠਾਠਾ ਮਾਰਦੇ ਇਕੱਠ ‘ਚ ਬੋਲਦਿਆ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਖੇਤੀ ਮਾਹਰ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਗੈਰ ਕੁਦਰਤੀ ਭਾਰਤ-ਪਾਕ 1947 ਵਿੱਚ ਹੋਈ ਵੰਡ ਕਾਰਨ ਖਿੱਚੀ ਗਈ ਲਛਮਣ ਰੇਖਾ ਸਰਹੱਦ ਦੇ ਕੰਢੇ ਵੱਸਦੇ ਪਿੰਡਾ ਦੇ ਕਿਸਾਨ ਸਮੇਤ ਆਮ ਲੋਕ ਦੇਸ਼ ਦੀ ਦੂਸਰੀ ਸੁਰੱਖਿਆ ਪੰਕਤੀ ਵਜੋ ਤਾ ਹੀ ਉਤਸਾਹ ਨਾਲ ਦੇਸ਼ ਦੀ ਰਾਖੀ ਲਈ ਹੋਰ ਸਮਰੱਥ ਭੂਮਿਕਾ ਨਿਭਾ ਸਕਦੇ ਹਨ ਜੇਕਰ ਉਨ੍ਹਾਂ ਨੂੰ ਚੰਗੇ ਸਹਿਰੀਆ ਵਾਗ ਸਹੂਲਤਾਂ ਪ੍ਰਦਾਨ ਕੀਤਆ ਜਾਣ, ਬਾਰਡਰ ਦੇ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਇੰਨ੍ਹਾ ਨੂੰੰ ਵਿਸ਼ੇਸ ਟਰੇਨਿੰਗ ਦੇ ਕੇ ਪਹਿਲ ਦੇ ਅਧਾਰ ਤੇ ਫੋਜ਼, ਨੀਮ ਫੌਜੀ ਦਸਤਿਆਂ ਤੇ ਪੁਲੀਸ ਵਿੱਚ ਭਰਤੀ ਕੀਤਾ ਜਾਵੇ ਅਤੇ ਇਸੇ ਤਰ੍ਹਾਂ ਬਾਰਡਰ ਪੱਟੀ ‘ਚ ਕੋ-ਆਪਰੇਟਿਵ ਤੇ ਸਰਕਾਰੀ ਅਦਾਰਿਆ ਵੱਲੋ ਖੇਤੀ ਉਦਯੋਗ ਤੇ ਹੋਰ ਉਪਜਾਊ ਪ੍ਰਜੋਕਟ ਲਗਾਏ ਜਾਣ ਅਤੇ ਬਾਰਡਰ ਪੱਟੀ ਦੀ ਹੱਦ 16 ਕਿਲੋ ਮੀਟਰ ਦੀ ਬਜਾਏ 8 ਕਿਲੋਮੀਟਰ ਰੱਖੀ ਜਾਵੇ ਤਾਂ ਹੀ ਬਾਰਡਰ ਤੇ ਅਸਲੀ ਲੋਕ ਅਜਿਹੀਆ ਸਹੂਲਤਾ ਦੇ ਹੱਕਦਾਰ ਬਣ ਸੱਕਣਗੇ। ਸਮੂਹ ਬੁਲਾਰਿਆ ਨੇ ਬਾਰ-ਬਾਰ ਇਸ ਮੰਗ ਤੇ ਜ਼ੋਰ ਦਿੱਤਾ ਕਿ ਦਰਿਆ ਤੋ ਪਾਰ ਖੇਤੀ ਕਰਨ ਤੇ ਹੋਰ ਕਾਰਜਾ ਲਈ ਆਵਾਜਾਈ ਵਾਸਤੇ ਲੋੜੀਦੀਆ ਥਾਵਾਂ ਤੇ ਪਲਟੂਨ ਪੁੱਲ ਬਣਾਏ ਜਾਣ। ਕਨਵੈਨਸ਼ਨ ‘ਚ ਸਰਹੱਦ ਤੇ ਲਗਾਤਾਰ ਬਣੇ ਤਨਾਅ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਤੇ ਸਰਕਾਰ ਤੋ ਮੰਗ ਕੀਤੀ ਕਿ ਭਾਰਤ-ਪਾਕ ਦੇਸ਼ਾ ਦਰਿਮਿਆਨ ਸਾਰੇ ਮਸਲੇ ਗਲ-ਬਾਤ ਰਾਹੀ ਹੱਲ ਕੀਤੇ ਜਾਣ ਅਤੇ ਦੋਹਾ ਪਾਸਿਆ ਤੋ ਦਿੱਤੇ ਜਾ ਰਹੇ ਭੜਕਾਊ ਬਿਆਨ ਅਤੇ ਗੋਲਾਬਾਰੀ ਬੰਦ ਕੀਤੀ ਜਾਂਵੇ। ਪਹਿਲਾ ਹੀ ਇਹ ਲੋਕ 1965, 1971, ਕਾਰਗਿਲ ਜੰਗ,2001 ਦਾ ਪਾਰਲੀਮੈਂਟ ਹਮਲਾ ਤੇ ਸਰਜੀਕਲ ਸਟ੍ਰਾਈਕ ਅਜਿਹੀਆ ਜੰਗੀ ਕਾਰਵਾਈਆ ਦੇ ਡਾਢਾ ਸੰਤਾਪ ਹੰਡਾ ਚੁੱਕੇ ਹਨ।ਇਸ ਕਨਵੈਨਸ਼ਨ ‘ਚ ਮੰਗ ਕੀਤੀ ਗਈ ਕਿ ਆਪਦੇ ਗੁਆਂਢੀ ਮੁੱਲਕ ਪਾਕਿਸਤਾਨ ਨਾਲ ਵਪਾਰ ਦੇ ਦਰਵਾਜੇ ਖੋਲੇ ਜਾਣ ਅਤੇ ਨਿਪਾਲ ‘ਚ ਜਾਣ ਦੀ ਤਰ੍ਹਾ ਵੀਜੇ ਤੋ ਬਗੈਰ ਲੋਕਾ ਦਾ ਆਉਣਾ ਜਾਣਾ ਸੁਰੂ ਕੀਤਾ ਜਾਂਵੇ। ਇਸ ਸਮੇ ਵਿਸ਼ੇਸ ਮਤਾ ਪਾਸ ਕਰਕੇ ਪੰਜਾਬ ਸਰਕਾਰ-ਸਿਵਲ ਤੇ ਪੁਲੀਸ ਪ੍ਰਸਾਸਨ ਤੋ ਮੰਗ ਕੀਤੀ ਗਈ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਡਾਕਟਰਾ ਦੇ ਗਿਰੋਹ ਵੱਲੋ ਪੁਲਿਸ, ਰਾਜਸੀ ਤੇ ਗੁੰਡਾ ਗੰਠਜੋੜ ਵੱਲੋ ਹਮਲਾਵਰਾ ਤੇ ਸੱਟਾਂ ਲਾਉਣ ਵਾਲੀਆ ਧਿਰਾ ਦੇ ਹੀ ਝੂਠੀਆ ਸੱਟਾਂ ਲਵਾ ਕੇ ਉਲਟਾ ਪੀੜਤਾ ਵਿਰੁੱਧ ਡਾਕਟਰੀ ਰਿਪੋਰਟਾ ਜਾਰੀ ਕਰਨ ਤੋ ਰੋਕਿਆ ਜਾਵੇ ਤੇ ਇਸ ਗਿਰੋਹ ਦਾ ਪਰਦਾ ਫਾਸ ਕੀਤਾ ਜਾਂਵੇ, ਇਹਨ੍ਹਾ ਦੀ ਵਿਜੀਲੈਸ ਵੱਲੋ ਜਾਂਚ ਕਾਰਵਾਈ ਜਾਵੇ। ਇਹਨ੍ਹਾ ਦੀਆ ਝੂਠੀਆ ਮੈਡੀਕਲ ਰਿਪੋਰਟਾ ਤੇ ਪੀੜਤਾ ਖਿਲਾਫ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ। ਵਿਸ਼ਾਲ ਕਨਵੈਨਸ਼ਨ ‘ਚ ਹੋਰਨਾਂ ਤੋ ਇਲਾਵਾ ਕਮੇਟੀ ਦੇ ਪ੍ਰਮੁੱਖ ਆਗੂਆਂ ਨਗੀਨਾ ਸਿੰਘ ਸ਼ਾਲੀਵਾਲ, ਪੰਡਿਤ ਸੁਦਰਸਨ ਕੁਮਾਰ, ਗੁਰਦੇਵ ਸਿੰਘ ਨੰਬਰਦਾਰ ਮਾਹਵਾ, ਬੂਟਾ ਸਿੰਘ ਮੋਦੇ, ਬਾਬਾ ਕੁਲਦੀਪ ਸਿੰਘ ਮੋਹਲਕੇ, ਡਾ: ਕੁਲਦੀਪ ਸਿੰਘ ਕਲੇਵਾਲ, ਹਰਜਿੰਦਰ ਸਿੰਘ ਸੋਹਲ, ਸੁੱਚਾ ਸਿੰਘ ਘੋਗਾ, ਜੱਗਾ ਸਿੰਘ ਡੱਲਾ , ਸੁੱਖਵਿੰਦਰ ਸਿੰਘ ਲਹੋਰੀਮੱਲ, ਡਾ: ਸਤਨਾਮ ਸਿੰਘ ਅਚਿੰਤਕੋਟ, ਪ੍ਰਧਾਨ ਜਗੀਰ ਸਿੰਘ ਭਿੰਡੀ ਸੈਂਦਾ, ਸੁਰਜੀਤ ਸਿੰਘ ਡਗ- ਤੂਤ, ਸੂਰਤ ਸਿੰਘ ਕੋਟ ਰਜਾਦਾ, ਅੰਗਰੇਜ਼ ਸਿੰਘ ਜੱਟਾ ਪੱਛੀਆ ਅਤੇ ਜ਼ਸਬੀਰ ਸਿੰਘ ਜ਼ਸਰਾਊਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।