Now Reading
ਬਲਾਕ ਘਰੋਟਾ ਦੇ ਦਫ਼ਤਰ ਅੱਗੇ ਦਿਹਾਤੀ ਮਜ਼ਦੂਰਾਂ ਨੇ ਧਰਨਾ ਲਗਾਇਆ

ਬਲਾਕ ਘਰੋਟਾ ਦੇ ਦਫ਼ਤਰ ਅੱਗੇ ਦਿਹਾਤੀ ਮਜ਼ਦੂਰਾਂ ਨੇ ਧਰਨਾ ਲਗਾਇਆ

ਪਠਾਨਕੋਟ- ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਬਲਾਕ ਘਰੋਟਾ ਦੇ ਦਫ਼ਤਰ ਅੱਗੇ ਦਿਹਾਤੀ ਮਜ਼ਦੂਰਾਂ ਨੇ ਰੋਹ ਭਰਪੂਰ ਧਰਨਾ ਦਿੱਤਾ। ਇਸ ਧਰਨੇ ਦੌਰਾਨ ਵੱਡੀ ਗਿਣਤੀ ‘ਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਲਾਲ ਚੰਦ ਕਟਾਰੂਚੱਕ ਤੋਂ ਬਿਨ੍ਹਾਂ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਬਲਾਕ ਘਰੋਟਾ ਦੇ ਬੀਡੀਪੀਓ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਬਚਨ ਲਾਲ ਅਤੇ ਰਤਨ ਰਾਜ ਦੀ ਪ੍ਰਧਾਨਗੀ ਹੇਠ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਘਰੋਟਾ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਪੇਂਡੂ ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਦਲਿਤਾਂ ’ਤੇ ਜਾਤ-ਪਾਤ ਦੇ ਅਧਾਰਤ ਕੀਤਾ ਜਾਣਾ ਅੱਤਿਆਚਾਰ ਤੁਰੰਤ ਰੋਕਿਆ ਜਾਵੇ ਅਤੇ ਇਸ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ। ਇਸ ਮੌਕੇ ਜਨਕ ਕੁਮਾਰ, ਅਜੀਤ ਰਾਜ ਨੇ ਮੰਗ ਕੀਤੀ ਕਿ ਬੇਜ਼ਮੀਨੇ ਮਜ਼ਦੂਰਾਂ ਨੂੰ ਜ਼ਮੀਨ ਦਿੱਤੀ ਜਾਵੇ, ਮਜਦੂਰਾਂ ਨੂੰ ਰਿਹਾਇਸ਼ੀ ਪਲਾਟ, ਮਕਾਨ ਉਸਾਰੀ ਲਈ ਗਰਾਂਟ, ਮਜ਼ਦੂਰ ਪਰਿਵਾਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ, ਬੁਢਾਪਾ ਤੇ ਵਿਧਵਾ ਪੈਨਸ਼ਨ 3000 ਰੁਪਏ ਕੀਤੀ ਜਾਵੇ ਅਤੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ। ਇਸ ਮੌਕੇ ਦੇਵ ਰਾਜ, ਰਾਜ ਕੁਮਾਰ, ਬਚਨ ਲਾਲ, ਮਨੋਹਰ ਲਾਲ, ਯੋਧ ਰਾਜ, ਬੋਧ ਰਾਜ, ਸੁਸ਼ਮਾ ਦੇਵੀ, ਨੀਲਮ ਕੁਮਾਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਹਾਜ਼ਰ ਸਨ।

Scroll To Top