Now Reading
ਫਿਲੌਰ ਪੁਲੀਸ ਖਿਲਾਫ਼ ਲਗਾਏ ਜਾਣ ਵਾਲੇ ਧਰਨੇ ਦੀ ਰੂਪ ਰੇਖਾ ਉਲੀਕੀ

ਫਿਲੌਰ ਪੁਲੀਸ ਖਿਲਾਫ਼ ਲਗਾਏ ਜਾਣ ਵਾਲੇ ਧਰਨੇ ਦੀ ਰੂਪ ਰੇਖਾ ਉਲੀਕੀ

ਫਿਲੌਰ, 5 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਕਮੇਟੀ ਦੀ ਇੱਕ ਮੀਟਿੰਗ ਮਾ. ਸ਼ਿੰਗਾਰਾ ਸਿੰਘ ਦੁਸਾਂਝ ਦੀ ਪ੍ਰਧਾਨਗੀ ਹੇਠ ਇਥੇ ਹੋਈ, ਜਿਸ ’ਚ 8 ਸਤੰਬਰ ਨੂੰ ਸਥਾਨਕ ਪੁਲੀਸ ਖਿਲਾਫ਼ ਲਗਾਏ ਜਾ ਰਹੇ ਧਰਨੇ ਦੀ ਰੂਪ ਰੇਖਾ ਉਲੀਕੀ ਗਈ।

ਇਸ ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਮੌਜੂਦਾ ਰਾਜਨੀਤਕ ਅਵਸਥਾ ਬਾਰੇ ਚਾਨਣਾ ਪਾਇਆ। ਉਨ੍ਹਾ ਕਿਹਾ ਕਿ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਨਸ਼ਿਆਂ ਦਾ ਪ੍ਰਵਾਹ ਲਗਾਤਾਰ ਬੇਰੋਕਟੋਕ ਜਾਰੀ ਹੈ, ਜਿਸ ਕਾਰਨ ਚੋਰੀਆਂ ਸਮੇਤ ਬਦਅਮਨੀ ਪੈਦਾ ਹੋ ਰਹੀ ਹੈ। ਉਨ੍ਹਾ ਕਿਹਾ ਕਿ ਪੁਲੀਸ ਤੰਤਰ ਇਸ ਨੂੰ ਕਾਬੂ ਕਰਨ ’ਚ ਨਾਕਾਮਯਾਬ ਸਾਬਤ ਹੋ ਰਿਹਾ ਹੈ। ਕਿਸੇ ਕਾਬੂ ਕੀਤੇ ਮੁਲਜ਼ਮ ਖਿਲਾਫ਼ ਕਾਰਵਾਈ ਕਰਨ ਦੀ ਥਾਂ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਉਨ੍ਹਾ (ਪੁਲੀਸ ਨੇ) ਤਾਂ ਛੱਡ ਦੇਣਾ ਸੀ ਪਰ ਆਹ ਲੀਡਰਾਂ ਕਰਕੇ ਕਾਰਵਾਈ ਕਰਨ ਲੱਗੇ ਆ। ਜਿਸ ਦੇ ਆਉਣ ਵਾਲੇ ਸਮੇਂ ਦੌਰਾਨ ਭਿਆਨਕ ਸਿੱਟੇ ਨਿਕਲਣਗੇ। ਮੀਟਿੰਗ ਉਪਰੰਤ ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਕਿ ਪੁਲੀਸ ਖਿਲਾਫ਼ ਧਰਨਾ ਸਵੇਰੇ 10 ਵਜੇ ਆਰੰਭ ਹੋਵੇਗਾ ਅਤੇ ਸੁਣਵਾਈ ਹੋਣ ਤੱਕ ਲਗਾਤਾਰ ਚਲਦਾ ਰਹੇਗਾ। ਉਨ੍ਹਾ ਅੱਗੇ ਦੱਸਿਆ ਕਿ ਮੀਟਿੰਗ ’ਚ ਕਿਸਾਨਾਂ ਦੇ ਦਿੱਲੀ ਚਲਦੇ ਮੋਰਚੇ ਅਤੇ ਮਜ਼ਦੂਰਾਂ ਦੇ ਮੋਰਚੇ ਨੂੰ ਹੋਰ ਤਕੜੇ ਕਰਨ ਲਈ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਕੁਲਦੀਪ ਫਿਲੌਰ, ਕੁਲਜੀਤ ਸਿੰਘ, ਜਸਬੀਰ ਸਿੰਘ, ਬਲਰਾਜ ਸਿੰਘ, ਜਰਨੈਲ ਫਿਲੌਰ, ਮੱਖਣ ਸੰਗਰਾਮੀ, ਸਰਬਜੀਤ ਢੰਡਾ, ਪਰਮਜੀਤ ਰੰਧਾਵਾ, ਮੇਜਰ ਫਿਲੌਰ, ਜੀਤ ਸਿੰਘ ਔਜਲਾ, ਅਮ੍ਰਿੰਤ ਨੰਗਲ, ਸਰਬਜੀਤ ਡਾਕਟਰ, ਪਰਮਜੀਤ ਬੋਪਾਰਾਏ ਆਦਿ ਹਾਜ਼ਰ ਸਨ।

Scroll To Top