ਜਲੰਧਰ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ 30 ਸਤੰਬਰ 2019 ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ। ਸੀ.ਟੀ.ਯੂ. ਪੰਜਾਬ ਵਲੋਂ 30 ਅਗਸਤ ਨੂੰ ਹੋਣ ਵਾਲੀ ਸੂਬਾਈ ਕਨਵੈਨਸ਼ਨ ਵਿਚ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਇਹ ਫ਼ੈਸਲਾ ਸੂਬਾ ਕਮੇਟੀ ਦੀ ਮੀਟਿੰਗ ‘ਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਾਥੀ ਗੰਗਾ ਪ੍ਰਸ਼ਾਦ ਨੇ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਨ ਲਾਈਨ ਦੇ ਨਾਂਅ ਹੇਠ ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰਡ ਕਰਨ, ਨਵੀਨੀਕਰਨ ਅਤੇ ਹਰ ਤਰ੍ਹਾਂ ਸਕੀਮਾਂ ਦੇ ਲਾਭ ਦੇਣ ਆਦਿ ਲਈ ਕੰਮ ਠੱਪ ਵਰਗਾ ਹੋ ਗਿਆ ਹੈ। ਪਿਛਲੇ 2 ਸਾਲਾਂ ਅੰਦਰ ਮਜ਼ਦੂਰਾਂ ਦੀ ਰਜਿਸਟਰੇਸ਼ਨ ਦਾ ਕੰਮ ਬਹੁਤ ਘੱਟ ਗਿਆ ਹੈ ਅਤੇ ਨਵੀਨੀਕਰਨ ਕਰਨ ਲਈ ਸੁਿਵਧਾ ਸੈਂਟਰਾਂ ਵਿਚ ਖੱਜਲ ਖੁਆਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ 21 ਲੱਖ ਦੇ ਕਰੀਬ ਮਜ਼ਦੂਰ ਕੰਮ ਕਰਦੇ ਹਨ, ਲੋੜ ਇਸ ਗੱਲ ਦੀ ਸੀ ਕਿ ਮਜ਼ਦੂਰਾਂ ਤੱਕ ਲਾਭ ਪਹੁੰਚਾਉਣ ਲਈ ਵਧੇਰੇ ਤੋਂ ਵਧੇਰੇ ਕੈਂਪ ਲਗਾ ਕੇ ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਜਾਂਦਾ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਆਨ ਲਾਇਨ ਦੇ ਨਾਂਅ ਹੇਠ ਮਜ਼ਦੂਰਾਂ ਨਾਲ ਧੱਕਾ ਕਰ ਰਹੀ ਹੈ ਉਥੇ ਕੇਂਦਰੀ ਸਰਕਾਰ ਨੇ ਇਸ ਤੋਂ ਵੀ ਅੱਗੇ ਜਾ ਕੇ ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਬਣੇ 1996 ਦੇ ਕਾਨੂੰਨ ਦੇ ਨਾਲ ਨਾਲ ਈਪੀਐਫ, ਪਟੇਨਟਰੀ ਬੇਨੀਫਿਟ ਐਕਟ, ਪੇਮੈਂਟ ਆਫ ਗਰੈਚੂਟੀ ਐਕਟ, ਇੰਪਲਾਈ ਕੰਪਰਲੇਬਲ ਐਕਟ, ਅਨ ਆਰਗੇਨਾਈਜੇਸ਼ਨ ਸੋਸ਼ਲ ਸਕਿਊਰਟੀ ਐਕਟ ਸਮੇਂ 15 ਕਾਨੂੰਨਾਂ ਨੂੰ ਇਕ ਲੇਬਰ ਕੋਡ ਆਨ ਸੋਸ਼ਲਜ਼ ਸਕਿਊਰਟੀ 2018 ਮਰਜ ਕੀਤਾ ਜਾ ਰਿਹਾ ਹੈ। ਯੂਨੀਅਨ ਵਲੋਂ ਸਰਕਾਰ ਦੇ ਫੈਸਲੇ ਵਿਰੁੱਧ ਪਿਛਲੀ 20 ਅਗਸਤ ਤੋਂ 30 ਸਤੰਬਰ ਤੱਕ ਜਨਸੰਪਰਕ ਮੁਹਿੰਮ ਚਲਾਈ ਜਾਵੇਗੀ। ਇਸ ਮੀਟਿੰਗ ਵਿਚ ਸੂਬਾਈ ਅਹੁਦੇਦਾਰ ਸਾਥੀ ਹਰੀਮੁਨੀ ਸਿੰਘ ਤੇ ਸਤਪਾਲ ਸਹੋਤਾ, ਸਾਥੀ ਨੰਦ ਲਾਲ, ਹਰਜਿੰਦਰ ਸਿੰਘ, ਤਿਲਕ ਰਾਜ ਪਠਾਨਕੋਟ, ਨੰਦ ਕਿਸ਼ੋਰ, ਮਾਨ ਸਿੰਘ ਹੁਸ਼ਿਆਰਪੁਰ, ਸਰਵਨ ਸਿੰਘ, ਬਲਵਿੰਦਰ ਸਿੰਘ ਕਪੂਰਥਲਾ, ਡਾ. ਬਲਵਿੰਦਰ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ, ਧਰਮ ਸਿੰਘ, ਬਲਦੇਵ ਸਿੰਘ ਤਰਨਤਾਰਨ, ਸਾਥੀ ਜਗੀਰ ਸਿੰਘ, ਅਵਤਾਰ ਨਾਗੀ, ਸੰਤੋਖ ਸਿੰਘ ਗੁਰਦਾਸਪੁਰ, ਸਾਥੀ ਲਾਲ ਚੰਦ ਮਾਨਸਾ, ਸਾਥੀ ਅਮਰਜੀਤ ਪਟਿਆਲਾ, ਗੁਰਦੀਪ ਸਿੰਘ ਰਾਏਕੋਟ, ਜਗਜੀਤ ਸਿੰਘ ਫਰੀਦਕੋਟ ਆਦਿ ਹਾਜ਼ਰ ਹੋਏ।