
ਗੁਰਦਾਸਪੁਰ, 14 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਚ ਚਲਦੇ ਲਗਾਤਾਰ ਧਰਨੇ ਨੇ 286ਵੇਂ ਦਿਨ 204ਵੇਂ ਜਥੇ ਨੇ ਅੱਜ ਭੁੱਖ ਹੜਤਾਲ ਰੱਖੀ। ਇਸ ‘ਚ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ, ਗੁਰਦਿਆਲ ਸਿੰਘ ਭਾਗੋਕਾਵਾਂ, ਥੁੜਾ ਸਿੰਘ ਭਾਗੋਕਾਵਾਂ, ਜੁਗਿੰਦਰ ਪਾਲ ਲੇਹਲ, ਸੁਖਬੀਰ ਸਿੰਘ, ਰਣਧੀਰ ਸਿੰਘ, ਖਹਿਰਾ, ਪੂਰਨ ਚੰਦ, ਬਲਕਾਰ ਸਿੰਘ ਦੀਨਾ ਨਗਰ ਨੇ ਹਿੱਸਾ ਲਿਆ। ਇਸ ਮੌਕੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਿਕ ਇੱਕ ਯਾਦ ਪੱਤਰ ਦਿੱਤਾ ਜਾਵੇਗਾ।