ਤਰਨਤਾਰਨ, 23 ਫ਼ਰਵਰੀ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਲ ਇੰਡੀਆ ਕਿਸਾਨ ਸਭਾ ਵੱਲੋਂ ਅੱਜ ਤਰਨਤਾਰਨ ਵਿਖੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਤੇ ਪ੍ਰਿਥੀਪਾਲ ਸਿੰਘ ਮਾੜੀਮੇਘਾ, ਬਲਦੇਵ ਸਿੰਘ ਪੰਡੋਰੀ ਅਤੇ ਨਿਰਵੈਲ ਸਿੰਘ ਡਾਲੇਕੇ ਨੇ ਕਿਹਾ ਕਿ ਇਕ ਬੰਨੇ ਮੋਦੀ ਦੀ ਸਰਕਾਰ ਨੇ ਪੂਰੇ ਦੇਸ਼ ਵਿੱਚ ਕਰੋਨਾ ਦੀ ਦਹਿਸ਼ਤ ਪੈਦਾ ਕਰਕੇ ਪਹਿਲਾਂ ਮਜ਼ਦੂਰਾਂ ਅਤੇ ਕਿਸਾਨਾਂ ਵਿਰੋਧੀ ਕਾਨੂੰਨ ਬਣਾਏ। ਜਿਨ੍ਹਾਂ ਵਿਰੁੱਧ ਲੋਕ ਲੋਕ ਲੜ ਰਹੇ ਹਨ। ਹੁਣ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹ ਦਿੱਤੀ ਹੈ ਕਿ ਉਹ ਤੇਲ ਤੇ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀ ਲੁੱਟ ਕਰੀ ਜਾਣ। ਜਦੋਂ ਵੀ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਅਤੇ ਮਹਿੰਗਾਈ ਸਿਖਰਾਂ ਤੇ ਪਹੁੰਚ ਜਾਂਦੀ ਹੈ। ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਮਹਿੰਗਾਈ ਵਧਣ ਨਾਲ ਲੋਕਾਂ ਦੀ ਜ਼ਿੰਦਗੀ ਦੁਬਰ ਬਣ ਜਾਂਦੀ ਹੈ ।ਪਰ ਮੋਦੀ ਦੀ ਸਰਕਾਰ ਸਿਰਫ਼ ਤੇ ਸਿਰਫ਼ ਕਾਰਪੋਰੇਟ ਘਰਾਣਿਆਂ ਬਾਰੇ ਸੋਚਦੀ ਹੈ ਕਿ ਉਨ੍ਹਾਂ ਦੀ ਦੌਲਤ ਵਿੱਚ ਕਿਸ ਤਰ੍ਹਾਂ ਵਧਾ ਸਕਦਾ ਹੈ। ਦੇਸ਼ ਦੀ ਜਨਤਾ ਗ਼ਰੀਬੀ ਦੀ ਚੱਕੀ ਵਿੱਚ ਪਿਸਦੀ ਰਵੇ ਉਸ ਬਾਰੇ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਹੈ ।ਪੈਟਰੋਲ ਸੌ ਤੋਂ ਵੀ ਉੱਪਰ ਜਾ ਚੁੱਕਾ ਹੈ। ਜੇ ਮੋਦੀ ਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਵਾਪਸ ਨਾ ਲਿਆ ਤੇ ਆਉਣ ਵਾਲੇ ਸਮੇਂ ਵਿਚ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਤੇ ਸੁਖਦੇਵ ਸਿੰਘ ਤੁਡ਼, ਰੇਸ਼ਮ ਸਿੰਘ ਫੈਲੋਕੇ, ਤਾਰਾ ਸਿੰਘ ਖਹਿਰਾ , ਗੁਰਪ੍ਰੀਤ ਸਿੰਘ ਗਿੱਲ ,ਸੁਰਿੰਦਰ ਸਿੰਘ ਖੱਬੇ, ਚਰਨ ਸਿੰਘ ਤਰਨਤਾਰਨ ,ਨਿਰਮਲ ਸਿੰਘ ਤਰਨਤਾਰਨ , ਦਲਬੀਰ ਸਿੰਘ ਬਾਗੜੀ, ਬਲਵੀਰ ਸਿੰਘ ਕੱਦ ਗਿੱਲ, ਨੰਬਰਦਾਰ ਗਿਆਨ ਸਿੰਘ, ਬਲਜਿੰਦਰ ਕੌਰ ਡਿਆਲ, ਹਰਿੰਦਰ ਸਿੰਘ ਵਰਾਣਾ, ਹਰਚਰਨ ਸਿੰਘ ਪੰਡੋਰੀ , ਸੁਖਦੇਵ ਸਿੰਘ ਜਵੰਦਾ, ਕਰਮ ਸਿੰਘ ਪੰਡੋਰੀ ,ਸੁਖਦੇਵ ਸਿੰਘ ਮਾਨੋਚਾਹਲ ਆਦਿ ਸਾਥੀ ਹਾਜ਼ਰ ਸਨ।
