ਸ਼ਾਹਬਾਜ਼ਪੁਰ : ਜਮਹੂਰੀ ਕਿਸਾਨ ਸਭਾ ਦੇ ਕਾਰਕੁੰਨਾਂ ਵਲੋਂ ਭਾਗ ਸਿੰਘ ਡਿਆਲ ਤੇ ਬਲਦੇਵ ਸਿੰਘ ਅਹਿਮਦਪੁਰ ਦੀ ਅਗਵਾਈ ‘ਚ ਪੁਲਿਸ ਚੌਾਕੀ ਮਾਣੋਚਾਹਲ ਅੱਗੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਗੱਲਬਾਤ ਕਾਰਦੇ ਹੋਏ ਗੁਰਦੇਵ ਸਿੰਘ ਮਨਿਹਾਲਾ ਨੇ ਦੱਸਿਆ ਕਿ ਪਿੰਡ ਡਿਆਲ ਰਾਜਪੂਤਾਂ ਦੇ ਤਿੰਨ ਕੇਸਾਂ ਸਬੰਧੀ ਜਮਹੂਰੀ ਕਿਸਾਨ ਸਭਾ ਤੇ ਪਿੰਡ ਡਿਆਲ ਰਾਜਪੂਤਾਂ ਦੇ ਵਾਸੀਆਂ ਵਲੋਂ ਪਿੰਡ ਦੀ ਹੀ ਇਕ ਔਰਤ ਹਰਵਿੰਦਰ ਕੌਰ ਵਲੋਂ ਪਿੰਡ ਦੇ ਹੀ ਕੁੱਝ ਵਿਅਕਤੀਆਂ ‘ਤੇ ਨਾਜ਼ਇਜ ਕੇਸ ਦਰਜ਼ ਕਰਾਉਣ ‘ਤੇ ਮਿਤੀ 6 ਅਕਤੂਬਰ ਨੂੰ ਪੁਲਿਸ ਚੌਾਕੀ ਅੱਗੇ ਧਰਨਾ ਲਾਇਆ ਗਿਆ ਸੀ ਜਿਸ ‘ਤੇ ਚੌਾਕੀ ਇੰਚਾਰਜ ਵਲੋਂ ਇੰਨਸਾਫ਼ ਦਾ ਵਿਸ਼ਵਾਸ਼ ਦਿਵਾਉਣ ‘ਤੇ ਧਰਨਾ ਚੁੱਕ ਲਿਆ ਗਿਆ ਸੀ, ਪਰ ਚੌਾਕੀ ਇੰਚਾਰਜ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟਾ ਹਰਵਿੰਦਰ ਕੌਰ ਦੇ ਕਹਿਣ ‘ਤੇ ਇਕ ਹੋਰ ਕੇਸ ਭਾਗ ਸਿੰਘ ਅਤੇ ਅੰਗਰੇਜ਼ ਸਿੰਘ ‘ਤੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਬਾਰੇ ਪੁੱਛਣ ‘ਤੇ ਚੌਾਕੀ ਇੰਚਾਰਜ ਵਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਾ ਦੇਣ ‘ਤੇ ਪੁਲਿਸ ਚੌਾਕੀ ਅੱਗੇ ਨਾਅਰੇਬਾਜ਼ੀ ਕੀਤੀ ਗਈ | ਜਮਹੂਰੀ ਕਿਸਾਨ ਸਭਾ ਦੇ ਕਾਰਕੁੰਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਅਗਲੇ ਕੁੱਝ ਦਿਨਾਂ ਵਿੱਚ ਇੰਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਗੁਰਬਚਨ ਸਿੰਘ, ਤੋਤਾ ਸਿੰਘ, ਅੰਗਰੇਜ਼ ਸਿੰਘ, ਬਾਜ਼ ਸਿੰਘ, ਮੁਖਤਾਰ ਸਿੰਘ, ਨਰਿੰਦਰ ਸਿੰਘ, ਜਸਪਾਲ ਸਿੰਘ, ਸੁਖਚੈਨ ਸਿੰਘ, ਲਖਵਿੰਦਰ ਸਿੰਘ, ਮਨਜੀਤ ਕੌਰ, ਕਸ਼ਮੀਰ ਕੌਰ ਆਦਿ ਮੌਜੂਦ ਸਨ |vਸ਼ਾਹਬਾਜ਼ਪੁਰ, 25 ਅਕਤੂਬਰ (ਪਰਦੀਪ ਬੇਗੇਪੁਰ)- ਜਮਹੂਰੀ ਕਿਸਾਨ ਸਭਾ ਦੇ ਕਾਰਕੁੰਨਾਂ ਵਲੋਂ ਭਾਗ ਸਿੰਘ ਡਿਆਲ ਤੇ ਬਲਦੇਵ ਸਿੰਘ ਅਹਿਮਦਪੁਰ ਦੀ ਅਗਵਾਈ ‘ਚ ਪੁਲਿਸ ਚੌਾਕੀ ਮਾਣੋਚਾਹਲ ਅੱਗੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਗੱਲਬਾਤ ਕਾਰਦੇ ਹੋਏ ਗੁਰਦੇਵ ਸਿੰਘ ਮਨਿਹਾਲਾ ਨੇ ਦੱਸਿਆ ਕਿ ਪਿੰਡ ਡਿਆਲ ਰਾਜਪੂਤਾਂ ਦੇ ਤਿੰਨ ਕੇਸਾਂ ਸਬੰਧੀ ਜਮਹੂਰੀ ਕਿਸਾਨ ਸਭਾ ਤੇ ਪਿੰਡ ਡਿਆਲ ਰਾਜਪੂਤਾਂ ਦੇ ਵਾਸੀਆਂ ਵਲੋਂ ਪਿੰਡ ਦੀ ਹੀ ਇਕ ਔਰਤ ਹਰਵਿੰਦਰ ਕੌਰ ਵਲੋਂ ਪਿੰਡ ਦੇ ਹੀ ਕੁੱਝ ਵਿਅਕਤੀਆਂ ‘ਤੇ ਨਾਜ਼ਇਜ ਕੇਸ ਦਰਜ਼ ਕਰਾਉਣ ‘ਤੇ ਮਿਤੀ 6 ਅਕਤੂਬਰ ਨੂੰ ਪੁਲਿਸ ਚੌਾਕੀ ਅੱਗੇ ਧਰਨਾ ਲਾਇਆ ਗਿਆ ਸੀ ਜਿਸ ‘ਤੇ ਚੌਾਕੀ ਇੰਚਾਰਜ ਵਲੋਂ ਇੰਨਸਾਫ਼ ਦਾ ਵਿਸ਼ਵਾਸ਼ ਦਿਵਾਉਣ ‘ਤੇ ਧਰਨਾ ਚੁੱਕ ਲਿਆ ਗਿਆ ਸੀ, ਪਰ ਚੌਾਕੀ ਇੰਚਾਰਜ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟਾ ਹਰਵਿੰਦਰ ਕੌਰ ਦੇ ਕਹਿਣ ‘ਤੇ ਇਕ ਹੋਰ ਕੇਸ ਭਾਗ ਸਿੰਘ ਅਤੇ ਅੰਗਰੇਜ਼ ਸਿੰਘ ‘ਤੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਬਾਰੇ ਪੁੱਛਣ ‘ਤੇ ਚੌਾਕੀ ਇੰਚਾਰਜ ਵਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਾ ਦੇਣ ‘ਤੇ ਪੁਲਿਸ ਚੌਾਕੀ ਅੱਗੇ ਨਾਅਰੇਬਾਜ਼ੀ ਕੀਤੀ ਗਈ | ਜਮਹੂਰੀ ਕਿਸਾਨ ਸਭਾ ਦੇ ਕਾਰਕੁੰਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਅਗਲੇ ਕੁੱਝ ਦਿਨਾਂ ਵਿੱਚ ਇੰਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਗੁਰਬਚਨ ਸਿੰਘ, ਤੋਤਾ ਸਿੰਘ, ਅੰਗਰੇਜ਼ ਸਿੰਘ, ਬਾਜ਼ ਸਿੰਘ, ਮੁਖਤਾਰ ਸਿੰਘ, ਨਰਿੰਦਰ ਸਿੰਘ, ਜਸਪਾਲ ਸਿੰਘ, ਸੁਖਚੈਨ ਸਿੰਘ, ਲਖਵਿੰਦਰ ਸਿੰਘ, ਮਨਜੀਤ ਕੌਰ, ਕਸ਼ਮੀਰ ਕੌਰ ਆਦਿ ਮੌਜੂਦ ਸਨ |