ਭਿੱਖੀਵਿੰਡ, 22 ਮਾਰਚ (ਸੰਗਰਾਮੀ ਲਹਿਰ ਬਿਊਰੋ)- 23 ਮਾਰਚ ਦੇ ਸ਼ਹੀਦਾ ਨੂੰ ਯਾਦ ਕਰਨ ਲਈ ਅੱਜ ਅੱਜ ਸੈਕੜੇ ਮਜ਼ਦੂਰਾਂ ਨੌਜਵਾਨਾਂ ਔਰਤਾ ਨੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਦਫਤਰ ਭਿੱਖੀਵਿੰਡ ਚ ਇਕੱਠੇ ਹੋ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਭਿੱਖੀਵਿੰਡ ਦੇ ਬਜਾਰਾ ਵਿੱਚ ਮਾਰਚ ਕੀਤਾ । ਇਕੱਠ ਦੀ ਪ੍ਰਧਾਨਗੀ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਜਸਵੰਤ ਸਿੰਘ ਭਿੱਖੀਵਿੰਡ ਲਾਜਰ ਲਾਖਣਾ ਨੇ ਸਾਝੇ ਰੂਪ ਵਿੱਚ ਕੀਤੀ । ਇਸ ਮੌਕੇ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਚਮਨ ਲਾਲ ਦਰਾਜਕੇ ਅਤੇ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਦੇਸ਼ ਨੂੰ ਅਜਾਦ ਕਰਾਉਣ ਲਈ ਸਾਮਰਾਜਵਾਦ ਦੇ ਖਿਲਾਫ ਤਿੱਖਾ ਸ਼ੰਘਰਸ਼ ਕੀਤਾ ਪਰ ਅੱਜ ਸਾਡੇ ਦੇਸ਼ ਦੇ ਹਾਕਮ ਦੇਸ਼ ਨੂੰ ਗੁਲਾਮ ਕਰਨ ਵੱਲ ਤੁਲੇ ਹੋਏ ਹਨ। ਇਨ੍ਹਾਂ ਆਗੂ ਨੇ ਕਿਹਾ ਕਿ ਸਾਡੇ ਸ਼ਹੀਦਾ ਕਾਲੇ ਕਾਨੂੰਨਾਂ ਖਿਲਾਫ਼ ਅੰਗਰੇਜ਼ ਸਰਕਾਰ ਦੇ ਖਿਲਾਫ਼ ਜੰਗ ਲੜੀ ਅੱਜ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ਼ ਤਿੰਨ ਕਾਲੇ ਕਾਨੂੰਨ ਕਿਸਾਨਾਂ ਮਜ਼ਦੂਰਾਂ ਅਤੇ ਆਮ ਵਰਗ ਦੇ ਖਿਲਾਫ਼ ਜਬਰੀ ਠੋਸ ਰਿਹਾ ਹੈ। ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਚ ਸੋਧਾਂ ਕਰਕੇ 8 ਤੋਂ 12 ਘੰਟੇ ਕੰਮ ਲੈਣ ਦੀਆਂ ਤਜਵੀਜ਼ਾ ਪਾਸ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਨੇ 26 ਮਾਰਚ ਨੂੰ ਸਯੁੰਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਮਜ਼ਦੂਰ ਜਮਾਤ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਸਵਿੰਦਰ ਸਿੰਘ ਚੱਕ ਸੰਤੌਖ ਸਿੰਘ ਮੱਖੀ ਕਲਾਂ ਭਾਸ਼ਣ ਸਿੰਘ ਭਿੱਖੀਵਿੰਡ ਗੁਰਬੀਰ ਭੱਟੀ ਰਾਜੋਕੇ ਅੰਗਰੇਜ਼ ਸਿੰਘ ਨਵਾਂ ਪਿੰਡ ਗੁਰਲਾਲ ਅਲਗੋਂ ਚੰਦ ਤੂਤ ਸੁਖਦੇਵ ਸਿੰਘ ਬੱਬੀ ਅੰਗਰੇਜ਼ ਸਿੰਘ ਲੱਧੂ ਬਲਵਿੰਦਰ ਸਿੰਘ ਚੀਮਾ ਬਿੱਟੂ ਨਾਰਲਾ ਆਦਿ ਆਗੂ ਹਾਜਰ ਸਨ
