ਸਿੰਘੂ ਬਾਰਡਰ, 29 ਮਾਰਚ (ਸੰਗਰਾਮੀ ਲਹਿਰ ਬਿਊਰੋ)- ਉਘੇ ਦੇਸ਼ ਭਗਤ ਕਿੰਗ ਆਫ ਰੁੜਕਾ ਬਾਬਾ ਬਚਿੰਤ ਸਿੰਘ ਦੇ ਨਗਰ ਰੁੜਕਾ ਕਲਾਂ (ਜਲੰਧਰ) ਤੋਂ ਲੱਖ ਰੁਪਏ ਤੋਂ ਵਧੇਰੇ ਰਾਸ਼ਨ, ਪਾਣੀ ਅਤੇ ਪੱਖੇ ਲੈ ਕੇ ਸਿੰਘੂ ਬਾਰਡਰ ਤੇ ਜਮਹੂਰੀ ਕਿਸਾਨ ਸਭਾ ਦੇ ਦਫ਼ਤਰ ਜਥਾ ਪਹੁੰਚਿਆ। ਇਸਦੀ ਅਗਵਾਈ ਪਰਦੀਪ ਸਿੰਘ ਪੱਪੂ ਨੇ ਕੀਤੀ। ਸਭਾ ਦੇ ਸੂਬਾਈ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਇਸ ਜਥੇ ਦਾ ਸਵਾਗਤ ਕੀਤਾ ਅਤੇ ਦਾਨੀ ਸੱਜਣਾ ਦਾ ਸੰਯੁਕਤ ਕਿਸਾਨ ਮੋਰਚੇ ਵੱਲੋ ਧੰਨਵਾਦ ਕੀਤਾ।
ਇਸ ਮੌਕੇ ਬੋਲਦਿਆ ਡਾ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕੇ ਜਿਸ ਦਰਿੜਤਾ ਨਾਲ ਕਿਸਾਨ ਚਾਰ ਮਹੀਨਿਆਂ ਤੋਂ ਦਿੱਲੀ ਨੂੰ ਘੇਰੀ ਬੈਠੇ ਹਨ ਅਤੇ ਸੰਘਰਸ਼ ਨੂੰ ਕਾਮਯਾਬ ਕਰਨ ਵਿੱਚ ਮਹਾਨ ਕੁਰਬਾਨੀ ਕਰ ਰਹੇ ਹਨ, ਸਲੁਹਣਯੋਗ ਕੰਮ ਹੈ। ਇਸ ਦੇ ਪਿੱਛੇ ਬੈਠੇ ਲਾਮਬੰਦੀ ਕਰ ਰਹੇ ਵਰਕਰਾਂ ਅਤੇ ਦਾਨੀਆਂ ਦਾ ਵੀ ਵੱਡਾ ਯੋਗਦਾਨ ਹੈ। ਦਾਨੀ ਅਤੇ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਲੋਕਾਂ ਨੇ ਮੋਰਚੇ ਨੂੰ ਮਜਬੂਤੀ ਪ੍ਰਦਾਨ ਕੀਤੀ ਹੈ।
ਗਰਮੀ ਦੇ ਮੌਸਮ ਵਿੱਚ ਭਾਰੀ ਮੁਸ਼ਕਲਾਂ ਹੰਢਾ ਰਹੇ ਕਿਸਾਨਾਂ ਨੂੰ ਪੱਖਿਆ ਅਤੇ ਸਾਫ ਪਾਣੀ ਦੀ ਜਰੂਰਤ ਨੂੰ ਦਾਨੀ ਸੱਜਣ ਬਾਖੂਬੀ ਨਿਭਾ ਰਹੇ ਹਨ। ਇਸ ਵਿੱਚ ਮਨਦੀਪ ਸਿੰਘ ਵੱਲੋ 51 ਹਜ਼ਾਰ, ਰੇਸ਼ਮ ਲਾਲ 50 ਹਜ਼ਾਰ ਦਾ ਰਾਸ਼ਨ ਅਤੇ ਪਾਣੀ ਅਤੇ ਸ਼ੰਗਾਰਾ ਸਿੰਘ ਵੱਲੋਂ ਸੱਤ ਪੱਖੇ ਦਾਨ ਵਜੋ ਦਿੱਤੇ ਗਏ। ਆਗੂਆਂ ਨੇ ਰਾਸ਼ਨ, ਪਾਣੀ ਅਤੇ ਪੱਖਿਆ ਦੀ ਵੰਡ ਕੀਤੀ। ਇਸ ਮੌਕੇ ਧਰਮਿੰਦਰ ਸਿੰਘ ਮਕੇਰੀਆਂ, ਹਰਦੀਪ ਸਿੰਘ ਰਸੂਲਪੁਰ, ਮਨਜੀਤ ਸਿੰਘ ਬੱਗੂ, ਰਮਨ ਕੁਮਾਰ ਖਲਚੀਆ, ਜੱਸਾ ਸਿੰਘ ਆਦਿ ਹਾਜ਼ਰ ਸਨ।
