Now Reading
ਪਿੰਡ ਬਰਕੰਦੀ ਦੇ ਖੇਤ ਮਜ਼ਦੂਰਾਂ ਵਲੋਂ ਰੈਲੀ ਕਰਕੇ ਪਿੰਡ ਵਿਚ ਰੋਸ ਮਾਰਚ ਕੀਤਾ

ਪਿੰਡ ਬਰਕੰਦੀ ਦੇ ਖੇਤ ਮਜ਼ਦੂਰਾਂ ਵਲੋਂ ਰੈਲੀ ਕਰਕੇ ਪਿੰਡ ਵਿਚ ਰੋਸ ਮਾਰਚ ਕੀਤਾ

ਸ੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਪਿੰਡ ਬਰਕੰਦੀ ਦੇ ਖੇਤ ਮਜ਼ਦੂਰਾਂ ਵਲੋਂ ਪੰਚਾਇਤੀ ਸ਼ਾਮਲਾਤ ਜ਼ਮੀਨ ਤੇ ਵਿਸ਼ਾਲ ਰੈਲੀ ਕਰਕੇ ਪਿੰਡ ਵਿਚ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਪਿੰਡ ਬਰਕੰਦੀ ਵਿਖੇ ਤਹਿਸੀਲਦਾਰ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ | ਉਨ੍ਹਾਂ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਬਰਕੰਦੀ ਦਾ ਸਰਵਾ 19 ਸਤੰਬਰ ਦੀਆਂ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ ਅਤੇ ਮਜ਼ਦੂਰਾਂ ਨੂੰ 5-5 ਮਰਲੇ ਦੇ ਰਹਾਇਸ਼ੀ ਪਲਾਟ ਅਲਾਟ ਕਰਵਾ ਦਿੱਤੇ ਜਾਣਗੇ | ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਵਿੱਤ ਸਕੱਤਰ ਜਗਵਿੰਦਰ ਸਿੰਘ ਸੰਗੂਧੌਣ, ਸੁਖਵਿੰਦਰ ਸਿੰਘ, ਗੁਰਵਿੰਦਰ ਕੌਰ ਤੇ ਸਰਬਜੀਤ ਕੌਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਭਾ ਵਲੋਂ ਰਹਾਇਸ਼ੀ ਪਲਾਟਾਂ ਨੂੰ ਅਲਾਟ ਕਰਵਾਉਣ ਲਈ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਾਰੇ ਜ਼ਿਲ੍ਹੇ ਅੰਦਰ ਮਜ਼ਦੂਰਾਂ ਨੂੰ ਰਹਾਇਸ਼ੀ ਪਲਾਟ ਅਲਾਟ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਉਨ੍ਹਾਂ ਮਤਾ ਪਾਸ ਕੀਤਾ ਕਿ 19 ਸਤੰਬਰ ਨੂੰ ਸੰਮਤੀ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ |

Scroll To Top