Now Reading
ਪਿੰਡ ਤੁੜ, ਛਾਪੜੀ ਸਾਹਿਬ, ਕੋਟ ਮੁਹੰਮਦ ਖਾ, ਫੈਲੋਕੇ ਵਿਚ ਸ਼ਹੀਦ ਹੋਏ ਸਾਥੀਆਂ ਨੂੰ ਕੀਤਾ ਯਾਦ

ਪਿੰਡ ਤੁੜ, ਛਾਪੜੀ ਸਾਹਿਬ, ਕੋਟ ਮੁਹੰਮਦ ਖਾ, ਫੈਲੋਕੇ ਵਿਚ ਸ਼ਹੀਦ ਹੋਏ ਸਾਥੀਆਂ ਨੂੰ ਕੀਤਾ ਯਾਦ

ਫਤਿਆਬਾਦ, 12 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਲਖੀਮਪੁਰ ਖੀਰੀ ਦੇ ਵਿੱਚ ਸ਼ਾਂਤਮਾਈ ਪ੍ਰਦਰਸ਼ਨ ਕਰਦੇ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਦਿਆ ਅੱਜ ਪਿੰਡ ਤੁੜ, ਫੈਲੋਕੇ, ਕੋਟ ਮਹੁੰਮਦ ਖਾ, ਛਾਪੜੀ ਸਾਹਿਬ ਆਦਿ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਮੋਦੀ ਸਰਕਾਰ ਦੀ ਪੁਰਜੋਰ ਸ਼ਬਦਾ ਵਿੱਚ ਨਿੰਦਿਆ ਕੀਤੀ ਗਈ। ਇਸ ਮੌਕੇ ਸੂਬੇ ਦੇ ਆਗੂ ਸੁਲੱਖਣ ਸਿੰਘ   ਤੁੜ, ਸੁਖਦੇਵ ਸਿੰਘ ਤੁੜ, ਜੰਗ ਬਹਾਦਰ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ, ਸੁਖਵੰਤ ਸਿੰਘ ਦੋਧੀ ਛਾਪੜੀ ਸਾਹਿਬ, ਸੋਨੂੰ ਮੱਲੀ ਫਤਿਆਬਾਦ ਅਤੇ ਹੋਰ ਆਗੂ ਹਾਜ਼ਰ ਰਹੇ।

Scroll To Top