ਤਰਨ ਤਾਰਨ, 20 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਐਸ ਐਚ ਓ ਭਿਖੀਵਿੰਡ ਦਾ ਪੁਤਲਾ ਪਿੰਡ ਤੁੜ ‘ਚ ਫੂਕਿਆ ਗਿਆ। ਇਸ ਸਮੇਂ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਜੰਗ ਬਹਾਦਰ ਸਿੰਘ ਤੁੜ ਨੇ ਕਿਹਾ ਕਿ ਐਸ ਐਚ ਓ ਭਿਖੀਵਿੰਡ ਦੇ ਧੱਕੇਸ਼ਾਹੀਆ ਦੇ ਖ਼ਿਲਾਫ਼ ਇਹ ਪੁਤਲਾ ਫੂਕਿਆ ਗਿਆ ਹੈ। ਇਸ ਮੌਕੇ ਪੁਲੀਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ। ਤੁੜ ਨੇ ਬੋਲਦਿਆਂ ਕਿਹਾ ਕਿ ਪਿੰਡ ਸੁਧਾਰ ਦੇ ਖੇਤ ਮਜਦੂਰ ਭਗਵੰਤ ਸਿੰਘ ਦੇ ਘਰ ਉਪਰ ਹਮਲਾ ਕੀਤਾ ਅਤੇ ਔਰਤਾਂ ਦੀ ਕੁਟਮਾਰ ਕੀਤੀ ਗਈ ਅਤੇ ਘਰ ਦਾ ਸਮਾਨ ਤੋੜ ਦਿੱਤਾ ਗਿਆ। ਦੋਸ਼ੀਆਂ ਨੂੰ ਸਜਾ ਦੇਣ ਦੀ ਬਜਾਏ ਸਿਆਸੀ ਲੋਕਾਂ ਦੇ ਕਹਿਣ ‘ਤੇ ਪੀੜ੍ਹਤ ਪਰਿਵਾਰ ਉੱਤੇ ਐਸ ਐਚ ਓ ਵੱਲੋਂ 326 ਦਾ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ। ਇਨਸਾਫ ਨਾ ਮਿਲਣ ਤੇ ਐਸਐਚਓ ਖ਼ਿਲਾਫ਼ ਦੇ ਥਾਣੇ ਅੱਗੇ ਧਰਨਾ ਲਾਇਆ ਗਿਆ, ਚੱਲਦੇ ਹੋਏ ਧਰਨੇ ਵਿੱਚ ਐਸ ਐਚ ਓ ਵੱਲੋਂ ਕਥਿਤ ਤੌਰ ‘ਤੇ ਦੋਸ਼ੀਆਂ ਨੂੰ ਬੁਲਾ ਕੇ ਗੁੰਡਾਗਰਦੀ ਕਰਵਾਈ।
ਇਹਨਾਂ ਆਗੂਆਂ ਨੇ ਐਸ ਐਸ ਪੀ ਤਰਨਤਾਰਨ ਤੋਂ ਮੰਗ ਕੀਤੀ ਕਿ ਐਸਐਚਓ ਨੂੰ ਸਸਪੈੰਡ ਕੀਤਾ ਜਾਵੇ ਤੇ ਪੀੜਤ ਧਿਰ ਨੂੰ ਇਨਸਾਫ ਦਿਵਾਇਆ ਜਾਵੇ। ਇਸ ਸਮੇਂ ਡਾ ਅਮਰਜੀਤ ਸਿੰਘ, ਪ੍ਰਗਟ ਸਿੰਘ, ਮਾ ਸੁਖਵਿੰਦਰ ਸਿੰਘ, ਨਛੱਤਰ ਸਿੰਘ, ਜਾਗੀਰ ਸਿੰਘ, ਗੁਰਵੇਲ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ, ਧੀਰਾ ਸਿੰਘ, ਸਰਵਣ ਸਿੰਘ, ਹੁਸ਼ਿਆਰ ਸਿੰਘ, ਅਜੇਦੀਪ ਸਿੰਘ, ਹਰਕੰਵਲ ਸਿੰਘ, ਕੁਲਵੰਤ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਖਾਂ ਰਜਾਦਾ ਆਦਿ ਆਗੂ ਹਾਜ਼ਰ ਸਨ।
