Now Reading
ਪਿੰਡ ਕੋਟਲੀ ਅਤੇ ਰਟੋਲ ‘ਚ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੀ ਇਕਾਈ ਗਠਤ

ਪਿੰਡ ਕੋਟਲੀ ਅਤੇ ਰਟੋਲ ‘ਚ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੀ ਇਕਾਈ ਗਠਤ

ਤਰਨ ਤਾਰਨ, 7 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਨਿਰਮਾਣ ਮਜਦੂਰ ਯੂਨੀਅਨ ਸਬੰਧਿਤ (ਸੀਟੀਯੂ) ਪੰਜਾਬ ਦੀ ਪਿੰਡ ਕੋਟਲੀ ਰਟੋਲ ਦੀ ਸਾਂਝੀ ਮੀਟਿੰਗ ਗੁਰਨਾਮ ਸਿੰਘ ਕੋਟਲੀ ਅਤੇ ਸਤਨਾਮ ਸਿੰਘ ਰਟੋਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਮਨਰੇਗਾ ਵਰਕਰਜ ਯੂਨੀਅਨ ਦੇ ਜਿਲ੍ਹਾ ਕਨਵੀਨਰ ਅਮਰਜੀਤ ਸਿੰਘ ਕੋਟਲੀ, ਕਰਮ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਕਿਰਤ ਕਾਨੂੰਨਾਂ ਵਿੱਚ ਭਾਰੀ ਸੋਧਾ ਕਰਕੇ ਕਿਰਤੀਆਂ ਦੇ ਹੱਕਾਂ ‘ਤੇ ਛਾਪਾ ਮਾਰ ਰਹੀ ਹੈ। ਕਿਰਤੀਆਂ ਦੇ ਹੱਕ ‘ਚ ਬਣੇ ਕਾਨੂੰਨਾਂ ਨੂੰ ਬੜੀ ਤੇਜੀ ਨਾਲ ਖਤਮ ਕਰਨ ਵੱਲ ਜਾ ਰਹੀ ਹੈ। ਇਨ੍ਹਾਂ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜੋ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਤਹਿ ਹੋਇਆ ਹੈ ਉਸ ਨੂੰ ਪੰਜਾਬ ਦੀ ਕੈਪਟਨ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ ਅਤੇ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਦੇ ਨਾਲ ਆਫ ਲਾਇਨ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਬੰਦ ਪਈਆ ਕਾਪੀਆਂ ਰੀਨਿਊ ਕੀਤੀਆਂ ਜਾਣ। ਲਾਭਪਾਤਰੀਆਂ ਨੂੰ ਸਮੇਂ ਸਿਰ ਸਹੂਲਤਾਂ ਦਿੱਤੀਆਂ ਜਾਣ ਪੈਡਿੰਗ ਪਏ ਕੇਸ ਫੌਰੀ ਬਹਾਲ ਕੀਤੇ ਜਾਣ ਅਤੇ 2017 ਤੋਂ ਬਾਅਦ ਦੇ ਵਜੀਫਾ ਸਕੀਮ ਸ਼ਗਨ ਸਕੀਮ ਆਦਿ ਦੇ ਪੈਸੇ ਤੁਰੰਤ ਪਾਏ ਜਾਣ।
ਇਸ ਮੌਕੇ ਕਾਬਲ ਸਿੰਘ, ਬਲਜੀਤ ਸਿੰਘ, ਜਗਦੀਪ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਰਟੋਲ, ਅੰਗਰੇਜ ਸਿੰਘ, ਡਾਕਟਰ ਨਿਰਮਲ ਸਿੰਘ, ਪਰਗਟ ਸਿੰਘ, ਝਿਲਮਲ ਸਿੰਘ, ਅੰਗਰੇਜ ਸਿੰਘ, ਬਿਕਰਮਜੀਤ ਸਿੰਘ, ਹੈਪੀ, ਕਸ਼ਮੀਰ ਕੌਰ, ਸੁਖਵਿੰਦਰ ਕੌਰ, ਮਨਿੰਦਰ ਕੌਰ, ਮਨਜੀਤ ਕੌਰ, ਲਵਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਗੁਰਜੰਟ ਸਿੰਘ, ਹਰਜੀਤ ਸਿੰਘ ਕੋਟਲੀ ਆਦਿ ਹਾਜ਼ਰ ਸਨ।

Scroll To Top