
ਨਕੋਦਰ, 5 ਅਕਤੂਬਰ (ਸੰਗਰਾਮੀ ਲਹਿਰ ਬਊਰੋ)- ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਮਹੂਰੀ ਕਿਸਾਨ ਸਭਾ ਤੇ ਪੰਜਾਬ ਖੇਤ ਯੂਨੀਅਨ ਵਲੋਂ ਪਿੰਡ ਆਧੀ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਟਰੈਕਟਰ ਤੇ ਮੋਟਰਸਾਇਕਲ ਮਾਰਚ ਕੀਤਾ ਗਿਆ। ਇਹ ਮਾਰਚ ਪਿੰਡ ਵਿੱਚ ਦੀ ਹੁੰਦਾ ਹੋਇਆ ਪਿੰਡ ਉਗੀ ਪੁਜਿਆ। ਜਿਥੇ ਮੋਦੀ, ਯੋਗੀ ਤੇ ਖਟਰ ਸਰਕਾਰ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਕਿਹਾ ਕਿ ਯੂਪੀ ਦੀ ਸਰਕਾਰ ਨੇ ਨਿੰਦਣ ਯੋਗ ਕਾਰਵਾਈ ਕੀਤੀ ਤਹਿਤ ਲਖੀਮਪੁਰ ਖੀਰੀ ਵਿਖੇ ਭਾਜਪਾ ਸੰਘ ਭਾਜਪਾ ਆਗੂਆਂ ਰਾਹੀਂ ਗਿਣ ਮਿਥ ਕੇ ਹਮਲੇ ਕੀਤੇ ਗਏ। ਕਿਸਾਨਾਂ ਦੇ ਕਾਤਲੇਆਮ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਦਿਹਾਤੀ ਮਜਦੂਰ ਸਭਾ ਦੇ ਆਗੂ ਨਿਰਮਲ ਸਿੰਘ ਆਧੀ, ਮਨਹੋਰ ਸਿੰਘ ਗਿੱਲ, ਹਰਪਾਲ ਬਿੱਟੂ, ਸਤਨਾਮ ਉਗੀ, ਬਲਦੇਵ ਉਗੀ, ਬਲਵਿੰਦਰ ਉਗੀ, ਗੁਰਦੇਵ ਮੱਲੀਆ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਏਰੀਆ ਕਮੇਟੀ ਮੱਲੀਆ ਦੇ ਸਕੱਤਰ ਲਾਡੀ ਮੱਲੀਆ, ਸੰਦੀਪ ਕੁਮਾਰ ਆਧੀ, ਜੱਗਾ ਪੰਡੋਰੀ, ਜੋਤਾ ਕੁਲਾਰ ਆਦਿ ਨੇ ਨਿਖੇਧੀ ਕੀਤੀ।