Now Reading
1600 ਮੀਟਰ ਓਪਨ ਲੜਕਿਆਂ ਵਿਚ ਬਿੰਟੂ ਸਿੰਘ ਟੋਹਾਣਾ, ਰੁਪਿੰਦਰ ਹਿਸਾਰ ਅਤੇ ਰਾਜਕੁਮਾਰ ਖੈਰਾ ਨੇ ਪੁਜੀਸ਼ਨਾਂ ਹਾਸਲ ਕੀਤੀਆਂ

1600 ਮੀਟਰ ਓਪਨ ਲੜਕਿਆਂ ਵਿਚ ਬਿੰਟੂ ਸਿੰਘ ਟੋਹਾਣਾ, ਰੁਪਿੰਦਰ ਹਿਸਾਰ ਅਤੇ ਰਾਜਕੁਮਾਰ ਖੈਰਾ ਨੇ ਪੁਜੀਸ਼ਨਾਂ ਹਾਸਲ ਕੀਤੀਆਂ

ਸਰਦੂਲਗੜ੍ਹ, 6 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਪਹਿਲਾ ਅਥਲੈਟਿਕਸ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਇਲਾਕਾ ਨਿਵਾਸੀਆਂ ਅਤੇ ਫੌਜੀ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ’ਚ ਪੂਰੇ ਪੰਜਾਬ ਭਰ ਅਤੇ ਹਰਿਆਣਾ ਤੋਂ ਆਏ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਟੂਰਨਮੈਟ ਵਿਚ ਕੁੜੀਆਂ ਅਤੇ ਮੁੰਡੇ ਦੋਹਾਂ ਦੀਆਂ ਦੌੜਾਂ ਵੱਖ ਈਵੈਂਟ ਰਾਹੀਂ ਕਰਵਾਈਆਂ ਗਈਆਂ। ਜਿਸ ਵਿਚ ਲੜਕਿਆਂ ਦੀ 1600 ਮੀਟਰ ਓਪਨ, 800 ਮੀਟਰ ਓਪਨ, 400 ਮੀਟਰ ਓਪਨ, 100 ਮੀਟਰ ਅੰਡਰ 14 ਕਰਵਾਈ ਗਈ ਅਤੇ ਲੜਕੀਆਂ ਦੀ 800 ਮੀਟਰ ਓਪਨ, 400 ਮੀਟਰ ਓਪਨ ਅਤੇ 100 ਮੀਟਰ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਲਈ ਕਰਵਾਈ ਗਈ। 1600 ਮੀਟਰ ਓਪਨ ਲੜਕਿਆਂ ਵਿਚ ਬਿੰਟੂ ਸਿੰਘ ਟੋਹਾਣਾ, ਰੁਪਿੰਦਰ ਹਿਸਾਰ ਅਤੇ ਰਾਜਕੁਮਾਰ ਖੈਰਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। 100 ਮੀਟਰ ਲੜਕਿਆਂ ਵਿਚੋਂ ਅਵਤਾਰ ਸਿੰਘ, ਪ੍ਰਭਦੀਪ ਸਿੰਘ, ਗੈਵੀ ਸਿੰਘ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। 100 ਮੀਟਰ ਲੜਕੀਆਂ ਵਿਚ ਉਜਾਲਾ ਹਿਸਾਰ, ਕਮਲਪ੍ਰੀਤ ਝੰਡੂਕੇ ਅਤੇ ਕਰਮਪਾਲ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਉਜਾਲਾ ਦੇਵੀ ਨੇ ਲੜਕੀਆਂ ਦੀ 800 ਮੀਟਰ ਅਤੇ 400 ਮੀਟਰ ਵਿਚ ਵੀ ਪਹਿਲਾ ਸਥਾਨ ਹਾਸਿਲ ਕੀਤਾ। 800 ਮੀਟਰ ਲੜਕੀਆਂ ਵਿਚ ਕਰਮਪਾਲ ਕੌਰ ਅਤੇ ਸਨੇਹਾ ਕਰੰਡੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। 400 ਮੀਟਰ ਲੜਕੀਆਂ ਵਿਚ ਕਮਲਪ੍ਰੀਤ ਅਤੇ ਸੋਨੀ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। 400 ਮੀਟਰ ਲੜਕਿਆਂ ਵਿਚ ਬੁੰਟੀ ਸਿੰਘ ਸਰਦੂਲਗੜ੍ਹ, ਰੁਪਿੰਦਰ ਸਿੰਘ ਅਤੇ ਸਾਹਿਲ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। 800 ਮੀਟਰ ਲੜਕਿਆਂ ਵਿਚ ਬਿੰਟੂ ਸਿੰਘ, ਰੁਪਿੰਦਰ ਸਿੰਘ ਅਤੇ ਧਰਮਪ੍ਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਖਿਡਾਰੀਆਂ ਨੂੰ ਮੈਡਲਾਂ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ । ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸੰਤ ਬਾਬਾ ਕੇਵਲ ਦਾਸ ਡੇਰਾ ਬਾਬਾ ਹਕਤਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਕਾਮਰੇਡ ਲਾਲ ਚੰਦ ਵੀ ਵਿਸ਼ੇਸ ਤੌਰ ’ਤੇ ਪਹੁੰਚੇ। ਇਸ ਮੌਕੇ ਲੰਗਰ ਦੀ ਸੇਵਾ ਡੇਰਾ ਬਾਬਾ ਹਕਤਾਲਾ ਜੀ ਵੱਲੋਂ ਕੀਤੀ ਗਈ ਅਤੇ ਸਾਊਂਡ ਦੀ ਸੇਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੂਬਾ ਕਮੇਟੀ ਦੇ ਮੈਂਬਰ ਬੰਸੀ ਲਾਲ ਵੱਲੋਂ ਕੀਤੀ ਗਈ।

ਇਸ ਮੌਕੇ ਟੂਰਨਮੈਂਟ ਨੂੰ ਸਫਲ ਬਨਾਉਣ ਲਈ ਡੀਪੀਈ ਅਤੇ ਪੀਟੀਈ ਅਧਿਆਪਕਾਂ ਦਾ ਬਹੁਤ ਯੋਗਦਾਨ ਰਿਹਾ। ਸਮੂਹ ਟੀਚਰਜ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਟੂਰਨਮੈਂਟ ਦੇ ਪ੍ਰਬੰਧ ਵਿਚ ਸਹਯੋਗ ਕਰਨ ਵਾਲੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀਆਂ ਪਿੰਡ ਇਕਾਈਆਂ ਰੋੜਕੀ, ਸੰਘਾ, ਖੈਰਾ ਕਲਾਂ, ਰਾਜਰਾਣਾ, ਨਾਹਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਇਸ ਟੂਰਨਾਮੈਂਟ ਨੂੰ ਸਫਲ ਬਣਉਣ ਵਿਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਡੇਰਾ ਬਾਬਾ ਹਕਤਾਲਾ ਗਰਾਊਂਡ ਕਮੇਟੀ ਨੇ ਵਿਸ਼ੇਸ਼ ਭੂਮਿਕਾ ਨਿਭਾਈ ਤੇ ਸਾਰੇ ਟੂਰਨਮੈਂਟ ਦਾ ਪ੍ਰਬੰਧ ਕੀਤਾ।

ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਮਨਪ੍ਰੀਤ ਸਿੰਘ ਨੇ ਕਿਹਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਮੇਸ਼ਾ ਤੋਂ ਹੀ ਨੌਂਜਵਾਨ ਪੱਖੀ ਕੰਮ ਕਰਦੀ ਆਈ ਹੈ ਅਤੇ ਨੌਜਵਾਨ ਦੇ ਹੱਕਾਂ ਖਾਤਰ ਲੜਦੀ ਆਈ ਹੈ ਅਤੇ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਓਹਨਾ ਦੀ ਖੇਡਾਂ ਵਿਚ ਦਿਲਚਸਪੀ ਵਧਉਣ ਲਈ ਕੀਤਾ ਗਿਆ ਹੈ।

Scroll To Top