
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਸਬ ਤਹਿਸੀਲ ਮੰਡੀ ਬਰੀਵਾਲਾ ਦੇ ਪਿੰਡ ਜੰਡੋਕੇ ਮੁਕਤਸਰ ਸਾਹਿਬ ਵਿਖੇ ਮਜ਼ਦੂਰਾਂ ਨੇ ਰਿਹਾਇਸ਼ ਲਈ ਪਲਾਟ ਅਲਾਟ ਕਰਨ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਮਜ਼ਦੂਰਾਂ ਦੀ ਨੁਕੜ ਮੀਟਿੰਗ ਕੀਤੀ ਗਈਆਂ। ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਤੇ ਤਹਿਸੀਲ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੁਬਾਣਿਆਂ ਵਾਲੀ ਨੇ ਸੰਬੋਧਨ ਕੀਤਾ। ਮੀਟਿੰਗ ਚ ਰਿਹਾਇਸਾਂ ਲਈ ਪਲਾਟ ਅਲਾਟ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ।