Now Reading
ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 61ਵੇਂ ਦਿਨ ਵਿਚ ਦਾਖ਼ਲ

ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 61ਵੇਂ ਦਿਨ ਵਿਚ ਦਾਖ਼ਲ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 61ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਲੱਗੇ ਇਸ ਪੱਕੇ ਮੋਰਚੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਕਾਮਰੇਡ ਸੰਤੋਖ ਸਿੰਘ ਮੱਖੀ ਕਲਾਂ ਤੇ ਬਗੀਚਾ ਸਿੰਘ ਮੱਖੀ ਕਲਾਂ ਜੋ ਕਿ ਲਗਾਤਾਰ ਕਰ ਰਹੇ ਹਨ, ਲੱਗੇ ਇਸ ਪੱਕੇ ਮੋਰਚੇ ਵਿਚ ਲੋਕ ਪਰਿਵਾਰਾਂ ਸਮੇਤ ਪਹੰੁਚ ਰਹੇ ਹਨ | ਮੋਰਚੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਚੋਣਾਂ ਵਿਚ ਕੀਤੇ ਵਾਅਦਿਆਂ ਤੋਂ ਭੱਜਿਆ ਜਾ ਰਿਹਾ ਹੈ | ਪੰਜਾਬ ਦੀ ਕੈਪਟਨ ਸਰਕਾਰ ਗਰੀਬ ਵਿਰੋਧੀ ਨੀਤੀਆਾ ਵਾਲੀ ਸਰਕਾਰ ਸਾਬਿਤ ਹੋਈ ਹੈ ਪਿੰਡ ਮੱਖੀ ਕਲਾਂ ਦੇ ਬੇਜਮੀਨੇ ਅਤੇ ਦਲਿਤ ਪਰਿਵਾਰ ਜਿੰਨਾਂ ਦੀ ਗਿਣਤੀ 180 ਦੇ ਕਰੀਬ ਹੈ | ਇਹ ਗ਼ਰੀਬ ਪਰਿਵਾਰ 61 ਦਿਨ ਤੋਂ ਪਿੰਡ ਮੱਖੀ ਕਲਾਂ ਦੀ ਪੰਚਾਇਤੀ ਜ਼ਮੀਨ ਵਿਚ ਟੈਂਟ ਲਗਾ ਕੇ ਰਹਿ ਰਹੇ ਹਨ, ਜਿੰਨਾ ਦੀ ਗੱਲ ਸੁਣਨ ਲਈ ਨਾ ਤਾਂ ਹਲਕਾ ਵਿਧਾਇਕ ਖੇਮਕਰਨ, ਨਾ ਹੀ ਡੀ.ਸੀ. ਤਰਨ ਤਾਰਨ ਅਤੇ ਨਾ ਹੀ ਐੱਸ.ਡੀ.ਐੱਮ. ਭਿੱਖੀਵਿੰਡ ਕੋਲ ਸਮਾਂ ਹੈ | ਇਨ੍ਹਾਂ ਆਗੂਆਾ ਨੇ ਅੱਗੇ ਬੋਲਦਿਆਾ ਕਿਹਾ ਕੇ ਪਿੰਡ ਮੱਖੀ ਕਲਾਂ ਦੀ ਪੰਚਾਇਤੀ ਜ਼ਮੀਨ ਉੱਪਰ ਲਾਏ ਪੱਕੇ ਮੋਰਚਾ ਲਗਾਈ ਬੈਠੇ ਮੋਰਚੇ ਵਿਚ ਹਲਕਾ ਵਿਧਾਇਕ ਖੇਮਕਰਨ, ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਐੱਸ.ਡੀ.ਐੱਮ. ਭਿੱਖੀਵਿੰਡ ਤੋਂ ਮੰਗ ਕੀਤੀ ਜੇਕਰ ਗ਼ਰੀਬ ਲੋਕਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਦਿਹਾਤੀ ਮਜ਼ਦੂਰ ਸਭਾ ਦੇ ਸੰਘਰਸ਼ ਨੂੰ ਨਵਾਂ ਰੂਪ ਦੇ ਕੇ ਜਿੱਤ ਤੱਕ ਲਿਜਾਇਆ ਜਾਵੇਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਪਹੂਵਿੰਡ, ਲਾਜਰ ਲਾਖਣਾ, ਗੱਜਣ ਸਿੰਘ ਨਾਰਲਾ, ਅੰਗਰੇਜ ਸਿੰਘ ਨਵਾਂ ਪਿੰਡ, ਬੋਹੜ ਸਿੰਘ ਮੱਖੀ ਕਲਾਂ, ਗੁਰਮੀਤ ਕੌਰ ਮੱਖੀ ਕਲਾਂ, ਪਰਮਜੀਤ ਕੌਰ ਮੱਖੀ ਕਲਾਂ, ਮਨਜੀਤ ਕੌਰ ਸਾਂਧਰਾ, ਸੁਰਜੀਤ ਸਿੰਘ ਭਿੱਖੀਵਿੰਡ ਆਦਿ ਆਗੂ ਹਾਜ਼ਰ ਸਨ|

Scroll To Top