ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਭਿੱਖੀਵਿੰਡ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਕੇ ਮੇਨ ਚੌਾਕ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ| ਰੋਸ ਮਾਰਚ ਦੀ ਅਗਵਾਈ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਅੰਗਰੇਜ਼ ਸਿੰਘ ਨਵਾਂ ਪਿੰਡ ਨੇ ਕੀਤੀ¢ਇਸ ਮੌਕੇ ਇਕੱਠੇ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 42ਵੇਂ ਦਿਨ ਵਿਚ ਦਾਖ਼ਲ ਹੋ ਗਿਆ| ਮੋਰਚੇ ਵਿਚ ਬੈਠੇ ਖੇਤ ਮਜ਼ਦੂਰ ਪਰਿਵਾਰ ਬਹੁਤ ਉਤਸ਼ਾਹ ਨਾਲ ਸ਼ਾਮਲ ਹੋ ਰਹੇ ਹਨ| ਪੰਜਾਬ ਦੇ ਹਾਕਮਾਂ ਵਲੋਂ ਚੋਣਾਂ ਦੌਰਾਨ ਖੇਤ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਝੂਠਾ ਸਾਬਿਤ ਹੋਇਆ ਹੈ| ਪਿਛਲੇ 42ਵੇਂ ਦਿਨਾਂ ਤੋਂ ਧਰਨੇ ਵਿਚ ਬੈਠੇ ਖੇਤ ਮਜ਼ਦੂਰਾਂ ਦੀ ਨਾ ਹੀ ਹਲਕਾ ਵਿਧਾਇਕ ਅਤੇ ਨਾ ਹੀ ਡੀ. ਸੀ. ਤਰਨਤਾਰਨ ਗੱਲ ਸੁਣਨ ਨੂੰ ਤਿਆਰ ਹੈ| ਇਨ੍ਹਾਂ ਆਗੂਆਂ ਨੇ ਮੁੱਖ ਮੰਤਰੀ ਕੋਲੋਂ ਮੰਗ ਕਰਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ ਤੇ ਪਿੰਡ ਮੱਖੀ ਕਲਾਂ ਦੇ ਖੇਤ ਮਜ਼ਦੂਰ ਜੋ ਪਿਛਲੇ 42 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ ਮੋਰਚੇ ਵਿਚ ਪਹੁੰਚ ਕੇ ਖੇਤ ਮਜ਼ਦੂਰਾਂ ਨੂੰ ਪਲਾਟਾਂ ਦੀ ਅਲਾਟਮੈਂਟ ਕਰਕੇ ਦਿੱਤੇ ਜਾਣ| ਜੇਕਰ ਖੇਤ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ¢ ਇਸ ਮੌਕੇ ਨਿਸ਼ਾਨ ਸਿੰਘ ਪਹੂਵਿੰਡ, ਸਵਿੰਦਰ ਸਿੰਘ ਚੱਕ, ਮਨਦੀਪ ਸਿੰਘ ਕਲਸੀ, ਮਾਹਣ ਸਿੰਘ ਭਿੱਖੀਵਿੰਡ, ਸੁਰਜੀਤ ਸਿੰਘ ਭਿੱਖੀਵਿੰਡ, ਗੁਰਲਾਲ ਸਿੰਘ ਅਲਗੋ, ਸੰਤੋਖ ਸਿੰਘ ਮੱਖੀ ਕਲਾਂ, ਮਨਜੀਤ ਕੌਰ ਸਾਧਰਾ, ਲਾਜਰ ਲਾਖਣਾ, ਦਰਬਾਰਾ ਸਿੰਘ ਵਾਂ ਆਦਿ ਆਗੂ ਹਾਜ਼ਰ ਸਨ|