
ਮੁਕੇਰੀਆਂ, 19 ਅਗਸਤ (ਸੰਗਰਾਮੀ ਲਹਿਰ ਬਿਊਰੋ)- ਹਰਸ਼ਾ ਮਾਨਸਰ ਟੌਲ ਪਲਾਜੇ ਤੇ ਚਲਦੇ ਅੰਦੋਲਨ ਦੇ 313ਵੇਂ ਦਿਨ ਅੱਜ ਪਗੜੀ ਸੰਭਾਲ ਜੱਟਾ ਲਹਿਰ ਦੇ ਸੰਸਥਾਪਕ ਮੈਂਬਰਾਂ ਚ ਸ਼ਾਮਲ ਮਾ. ਗੁਰਨਾਮ ਸਿੰਘ ਭੈਣੀ ਮੀਆਂ ਖਾਂ ਦੇ ਦੇਹਾਂਤ ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ। ਕਿਸਾਨ ਆਗੂਆਂ ਨੇ ਸਸਕਾਰ ਮੌਕੇ ਹਾਜ਼ਰ ਹੋਣ ਤੋਂ ਬਿਨ੍ਹਾਂ ਮੋਰਚੇ ਤੇ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹੋਰਨਾ ਤੋਯ ਇਲਾਵਾ ਮਾ. ਨਰਿੰਦਰ ਸਿੰਘ ਗੋਲੀ, ਬਲਕਾਰ ਸਿੰਘ ਮਨੀ, ਸ਼ੇਰ ਸਿੰਘ ਮੰਜਪੁਰ, ਪਰਮਜੀਤ ਸਿੰਘ ਕਸਰਾਵਾਂ, ਬਲਦੇਵ ਕ੍ਰਿਸ਼ਨ, ਹਰਬੰਸ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।