Now Reading
ਨਿਰਮਲ ਸਿੰਘ ਰਾਮਗੜ੍ਹ ਚੁੰਘਾ ਬਣੇ ਤਹਿਸੀਲ ਪ੍ਰਧਾਨ ਦੇ ਸਕੱਤਰ ਕਰਮ ਸਿੰਘ ਮਦਰੱਸਾ ਚੁਣੇ ਗਏ

ਨਿਰਮਲ ਸਿੰਘ ਰਾਮਗੜ੍ਹ ਚੁੰਘਾ ਬਣੇ ਤਹਿਸੀਲ ਪ੍ਰਧਾਨ ਦੇ ਸਕੱਤਰ ਕਰਮ ਸਿੰਘ ਮਦਰੱਸਾ ਚੁਣੇ ਗਏ

ਮੁਕਤਸਰ ਸਾਹਿਬ, 26 ਫ਼ਰਵਰੀ (ਸੰਗਰਾਮੀ ਲਹਿਰ ਬਿਊਰੋ)- ਪਿੰਡ ਰਾਮਗੜ੍ਹਚੁਗਾ ਵਿੱਚ ਸਭਾ ਦਾ ਅਜਲਾਸ ਕੀਤਾ ਗਿਆ ਜਿਸ ਦੀ ਪਰਧਾਨਗੀ ਮੇਜਰ ਸਿੰਘ ਭਾਗਸਰ ਕਰਮ ਸਿੰਘ ਮਦਰੱਸਾ ਅਤੇ ਤਾਰਾ ਸਿੰਘ ਬਧਾਈ ਨੇ ਕੀਤੀ ਅਜਲਾਸ ਵਿੱਚ11ਪਿੰਡਾਂ ਤੋ ਚੁਣੇ ਹੋਏ ਡੇਲੀ ਗੇਟ ਸ਼ਾਮਲ ਹੋਏ ।ਇਸਸਮੇ ਇਜਲਾਸ ਦੇ ਉਦਘਾਟਨ ਜੱਥੇਬੰਦੀ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ ਨੇ ਕੀਤਾ ।ਅਜਲਾਸ ਨੂੰ ਸਭਾ ਦਾ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਮਦਰੱਸਾ,ਕਾਮਰੇਡ ਰਾਜਿੰਦਰ ਸਿੰਘ ਰਾਜਾ ਲਖਵੀਰ ਸਿੰਘ ਤਖਤ ਮੁਲਾਣਾ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਵਿਰੁੱਧ ਸੰਘਰਸ਼ ਤੇਜ ਕਰਨ ਕੇ ਮਜਦੂਰ ਮੰਗਾ ਦੀ ਵਿਸਥਾਰ ਨਾਲ ਵਿਆਖਿਆ ਕੀਤੀ ।ਉਹਨਾ ਪੰਜਾਬ ਸਰਕਾਰ ਦੀ ਨੁਕਤਾ ਚੀਨੀ ਕਰਦਿਆ ਕਿਹਾ ਕਿ ਸਰਕਾਰ ਨੇ ਮਜਦੂਰਾਂ ਨਾਲ ਕੀਤੇ ਚੋਣ ਵਾਦੇ ਪੂਰੇ ਨਾ ਪੂਰੇ ਕਰਕੇ ਭਾਰੀ ਧੋਖਾ ਕੀਤਾ ਹੈ ।ਅਜਲਾਸ ਵਿੱਚ14 ਸਾਥੀਆ ਨੇ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਕੀਮਤੀ ਸੁਝਾਅ ਪੇਸ਼ ਕੀਤੇ ।ਅੰਤ ਵਿੱਚ 15ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ ਜਿਸ ਦਾ ਪ੍ਰਧਾਨ ਨਿਰਮਲ ਸਿੰਘ ਰਾਮਗੜ੍ਹ ਚੰਘਾ ਕੇ ਸਕੱਤਰ ਕਰਮ ਸਿੰਘ ਮਦਰੱਸਾ ਚੁਣੇ ਗਏ ।

Scroll To Top