Now Reading
ਨਹੀਂ ਰਹੇ ਕਾਮਰੇਡ ਮਲਕੀਤ ਸਿੰਘ ਆਧੀ

ਨਹੀਂ ਰਹੇ ਕਾਮਰੇਡ ਮਲਕੀਤ ਸਿੰਘ ਆਧੀ

ਨਕੋਦਰ, 19 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਪਿੰਡ ਆਧੀ ਤੋਂ ਸਾਥੀ ਮਲਕੀਤ ਸਿੰਘ ਦਾ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਆਰਐਮਪੀਆਈ ਦੀ ਝੰਡਾ ਪਾਉਣ ਵੇਲੇ ਆਰਐਮਪੀਆਈ ਦੇ ਤਹਿਸੀਲ ਸਕੱਤਰ ਨਿਰਮਲ ਸਿੰਘ ਆਧੀ, ਬਲਦੇਵ ਸਿੰਘ ਉੱਗੀ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਮੱਲ, ਕਮਲਜੀਤ ਖੀਵਾ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।
2020 ਦੌਰਾਨ ਦਿਹਾਤੀ ਮਜ਼ਦੂਰ ਸਭਾ ਦੇ ਨਕੋਦਰ ਵਿਖੇ ਹੋਏ ਅਜਲਾਸ ਮੌਕੇ ਉਹ ਸਭ ਤੋਂ ਵੱਡੀ ਉਮਰ ਦੇ ਡੈਲੀਗੇਟ ਸਨ, ਜਿਸ ‘ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ। ਇਥੇ ਇਹ ਵੀ ਵਰਨਣਯੋਗ ਹੈ ਕਿ ਨੌਜਵਾਨ ਸਭਾ ਦੇ ਆਗੂ ਅਤੇ ਉਨ੍ਹਾਂ ਦੇ ਪੁੱਤਰ ਦੇ ਦੇਹਾਂਤ ਉਪਰੰਤ ਉਹ ਹੋਰ ਵੀ ਜਿਆਦਾ ਸਰਗਰਮੀਆਂ ‘ਚ ਹਿੱਸਾ ਲੈਣ ਲੱਗ ਪਏ ਸਨ। ਅੱਜ ਉਨ੍ਹਾਂ ਦਾ ਇਨਕਲਾਬੀ ਰਵਾਇਤਾ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।

Scroll To Top