Now Reading
ਨਰਮੇਂ ਦੀ ਸਰਕਾਰੀ ਖ਼ਰੀਦ ਸ਼ੁਰੂ ਨਾਂ ਕਰਵਾਏ ਜਾਣ ਕਾਰਨ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ

ਨਰਮੇਂ ਦੀ ਸਰਕਾਰੀ ਖ਼ਰੀਦ ਸ਼ੁਰੂ ਨਾਂ ਕਰਵਾਏ ਜਾਣ ਕਾਰਨ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ

ਸੰਗਤ ਮੰਡੀ : ਨਰਮੇਂ ਦੀ ਸਰਕਾਰੀ ਖ਼ਰੀਦ ਸ਼ੁਰੂ ਨਾਂ ਕਰਵਾਏ ਜਾਣ ਕਾਰਨ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਵੀ ਪੱਤਰ ਦਿੱਤਾ| ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੀ ਅਗਵਾਈ ‘ਚ ਇਕੱਠੇ ਹੋਏ ਕਿਸਾਨਾਂ ਨੇ ਅੱਜ ਸੰਗਤ ਦੀ ਅਨਾਜ ਮੰਡੀ ‘ਚ ਭਾਰਤੀ ਕਪਾਹ ਨਿਗਮ (ਸੀ.ਸੀ.ਆਈ) ਵਲੋਂ ਆਪਣੇ ਵਾਅਦੇ ਦੇ ਅਨੁਸਾਰ ਨਰਮੇਂ ਦੀ ਖ਼ਰੀਦ ਸ਼ੁਰੂ ਨਾਂ ਕਰਵਾਏ ਜਾਣ ਕਾਰਨ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ| ਜ਼ਿਕਰਯੋਗ ਹੈ ਕਿ ਬੀਤੀ 3 ਅਕਤੂਬਰ ਨੂੰ ਕਿਸਾਨਾਂ ਵਲੋਂ ਨਰਮੇਂ ਦੀ ਸਰਕਾਰੀ ਖ਼ਰੀਦ ਨੂੰ ਲੈ ਕੇ ਸੀ.ਸੀ.ਆਈ ਦੇ ਅਧਿਕਾਰੀਆਂ ਨੂੰ ਮਾਰਕੀਟ ਕਮੇਟੀ ਦੇ ਦਫ਼ਤਰ ‘ਚ ਬੰਧਕ ਬਣਾ ਲਿਆ ਸੀ ਅਤੇ ਉਨ੍ਹਾਂ ਨਾਇਬ ਤਹਿਸੀਲਦਾਰ ਡਾ.ਵਿਨੈ ਬਾਂਸਲ ਦੀ ਮੌਜੂਦਗੀ ‘ਚ ਕਿਸਾਨਾਂ ਨੂੰ 8 ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਹੀ ਜਾਣ ਦਿੱਤਾ ਸੀ ਪ੍ਰੰਤੂ ਸਰਕਾਰੀ ਖ਼ਰੀਦ ਏਜੰਸੀ ਸੀ.ਸੀ.ਆਈ ਵਲੋਂ ਅਜੇ ਤੱਕ ਵੀ ਨਰਮੇਂ ਦੀ ਖ਼ਰੀਦ ਸ਼ੁਰੂ ਨਾ ਕਰਵਾਏ ਜਾਣ ਤੋਂ ਕਿਸਾਨ ਔਖੇ ਹਨ | ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕਿਹਾ ਕਿ ਜਿਨਸਾਂ ਦੇ ਮਿਥੇ ਗਏ ਭਾਅ ਕੇਂਦਰ ਸਰਕਾਰ ਦਾ ਸਿਰਫ਼ ਛਲਾਵਾ ਸਾਬਤ ਹੋ ਰਹੇ ਹਨ ਅਤੇ ਅਸਲ ‘ਚ ਭਾਜਪਾ ਸਰਕਾਰ ਵਪਾਰੀ ਵਰਗ ਨੂੰ ਫ਼ਾਇਦਾ ਪਹੁੰਚਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਜਿਨਸਾਂ ਦਾ ਭਾਅ ਡਾ.ਐਮ.ਐਸ. ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਤਹਿਤ ਕਿਸਾਨਾਂ ਨੂੰ 50 ਫ਼ੀਸਦੀ ਮੁਨਾਫ਼ਾ ਦੇ ਕੇ ਜਾਰੀ ਕੀਤੇ ਜਾਣ| ਝੋਨੇ ‘ਚ ਨਮੀ ਦੀ ਮਾਤਰਾ 17 ਤੋਂ ਵਧਾ ਕੇ 20 ਫ਼ੀਸਦੀ ਕੀਤੀ ਜਾਵੇ| ਬਾਸਮਤੀ 112 ਦਾ ਭਾਅ 5500 ਅਤੇ 1509 ਦਾ ਭਾਅ 4500 ਰੁਪਏ ਕੀਤਾ ਜਾਵੇ| ਉਨ੍ਹਾਂ ਮੰਗ ਪੱਤਰ ਮਾਰਕੀਟ ਕਮੇਟੀ ਦੇ ਸਕੱਤਰ ਸੁਖਜੀਵਨ ਸਿੰਘ ਨੂੰ ਸੌਾਪਿਆ | ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਦਰਸ਼ਨ ਸਿੰਘ ਫੁੱਲੋ ਮਿੱਠੀ, ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇਮੰਦਰ ਸਿੰਘ, ਅਮਰੀਕ ਸਿੰਘ ਫੁੱਲੋ ਮਿੱਠੀ, ਗੁਰਪ੍ਰੀਤ ਸਿੰਘ ਮੁਹਾਲਾਂ, ਸਾਧੂ ਸਿੰਘ ਫੁੱਲੋ ਮਿੱਠੀ, ਜੱਗਾ ਸਿੰਘ ਸੰਗਤ ਕਲਾਂ, ਗੁਰਲਾਲ ਸਿੰਘ ਬਾਂਡੀ, ਦਵਿੰਦਰ ਸਿੰਘ ਕੋਟਗੁਰੂ, ਮਹਿੰਦਰ ਸਿੰਘ ਅਤੇ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਉਥੇ ਮੌਜੂਦ ਸਨ|

Scroll To Top