ਸ੍ਰੀ ਮੁਕਤਸਰ ਸਹਿਬ : ਦਿਹਾਤੀ ਮਜਦੂਰ ਸਭਾ ਦੀ ਅਗਵਾਈ ਵਿੱਚ ਪਿੰਡ ਚੌਤਰੇ ਵਿੱਚ 5-5 ਮਰਲੇ ਦੇ ਪਲਾਟਾਂ ਸਬੰਧੀ ਮਜਦੂਰਾਂ ਨੇ ਇੱਕ ਮੀਟਿੰਗ ਕੀਤੀ। ਇਕੱਤਰ ਹੋਏ ਮਜਦੂਰ ਹਾਲੇ ਅਗਲੇ ਐਕਸ਼ਨ ਦੀ ਤਿਆਰੀ ਕਰ ਰਹੇ ਸਨ ਕਿ ਪੁਲੀਸ ਦੀਆਂ ਗੱਡੀਆਂ ਘੂਕਦੀਆਂ ਪੁੱਜ ਗਈਆਂ, ਜਿਸ ‘ਤੇ ਮਜ਼ਦੂਰਾਂ ਨੇ ਆਪਣੇ ਰੋਹ ਦਾ ਪ੍ਰਗਟਾਵਾ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਅਹਿਦ ਕੀਤਾ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।