
ਭਿੱਖੀਵਿੰਡ, 3 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਦਿਹਾਤੀ ਮਜ਼ਦੂਰ ਸਭਾ ਦਾ ਇੱਕ ਜਥਾ ਦਿੱਲੀ ’ਚ ਚਲਦੇ ਅੰਦੋਲਨ ’ਚ ਸ਼ਾਮਲ ਹੋਣ ਲਈ ਇੱਥੋਂ ਰਵਾਨਾ ਹੋਇਆ। ਇਸ ਸਬੰਧੀ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਮਜ਼ਦੂਰ ਇਸ ਅੰਦੋਲਨ ’ਚ ਕਿਸਾਨਾਂ ਦੇ ਅੰਗ ਸੰਗ ਹਨ ਅਤੇ ਹਰ ਹਾਲਤ ’ਚ ਅੰਦੋਲਨ ਦੀ ਜਿੱਤ ਤੱਕ ਉਹ ਸੰਘਰਸ਼ ਜਾਰੀ ਰੱਖਣਗੇ।