
ਲੁਧਿਆਣਾ, 4 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸੈਂਟਰ ਆਫ ਟਰੇਡ ਯੂਨੀਅਨ ਦੇ ਸੱਦੇ ਤੇ ਜ਼ਿਲ੍ਹਾ ਲੁਧਿਆਣਾ ਵਿੱਚ ਵਿਧਾਇਕ ਮਨਪ੍ਰੀਤ ਇਯਾਲੀ ਨੂੰ ਮਜ਼ਦੂਰਂ ਦੀਅਂ ਮੰਗਾਂ ਹੱਲ ਕਰਵਾਉਣ ਲਈ ਇਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇਣ ਸਮੇਂ ਸਾਥੀ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੀਟੀਯੂ ਪੰਜਾਬ, ਕਾਮਰੇਡ ਜਗਦੀਸ਼ ਚੰਦ ਜ਼ਿਲ੍ਹਾ ਸਕੱਤਰ ਸੀਟੀਯੂ ਲੁਧਿਆਣਾ, ਗੁਰਦੀਪ ਕਲਸੀ ਸਾਥੀ ਹੁਕਮਰਾਜ ਦੇਹਡ਼ਕਾ, ਸਾਥੀ ਜਸਵਿੰਦਰ ਸਿੰਘ ਮੁੱਲਾਂਪੁਰ, ਸਾਥੀ ਸਵਰਨਜੀਤ ਸਿੰਘ, ਸਾਥੀ ਤਹਿਸੀਲਦਾਰ ਯਾਦਵ ਤੋਂ ਇਲਾਵਾ ਬਹੁਤ ਸਾਰੇ ਆਗੂ ਅਤੇ ਵਰਕਰ ਸ਼ਾਮਿਲ ਸਨ।