Now Reading
ਥਾਣਾ ਮੁਖੀ ਦਾ ਪੁਤਲਾ ਸਾੜ ਕੇ ਲੋਹੜੀ ਮਨਾਈ

ਥਾਣਾ ਮੁਖੀ ਦਾ ਪੁਤਲਾ ਸਾੜ ਕੇ ਲੋਹੜੀ ਮਨਾਈ

ਭਿੱਖੀਵਿੰਡ, 13 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਸਵਿੰਦਰ ਸਿੰਘ ਚੱਕ ਜਸਵੰਤ ਸਿੰਘ ਭਿੱਖੀਵਿੰਡ ਦੀ ਅਗਵਾਈ ‘ਚ ਪੁਤਲਾ ਫੂਕਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਥਾਣਾ ਮੁਖੀ ਭਿੱਖੀਵਿੰਡ ਪੁਲਿਸ ਅਫਸਰ ਦੂਜੇ ਨੰਬਰ ‘ਤੇ ਅਤੇ ਕਾਂਗਰਸੀ ਪਹਿਲੇ ਨੰਬਰ ‘ਤੇ ਹੈ, ਜਿਸ ਦੀ ਮਿਸਾਲ ਪਿੰਡ ਸਾਧਰਾ ਦੇ ਮਜ਼ਦੂਰ ਪਰਿਵਾਰ ਦੇ ਘਰ ਉਪਰ ਜਾਨਲੇਵਾ ਹਮਲਾ ਕਰਾਉਣ ਤੇ ਔਰਤਾਂ ਦੀ ਬੇਜਤੀ ਕਰਾਉਣ ਤੋਂ ਮਿਲਦੀ ਹੈ ਜਿਸ ਦੇ ਵਿਰੋਧ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਐਸ ਐਚ ਓ ਭਿੱਖੀਵਿੰਡ ਦੇ ਖਿਲਾਫ ਵਿਸ਼ਾਲ ਧਰਨਾ ਲੱਗਾ ਸੀ ਪਿੰਡ ਦੇ ਹੀ ਕੁਝ ਸਰਾਰਤੀ ਅਨਸਰਾਂ ਵੱਲੋਂ ਐਸ ਐਚ ਓ ਭਿੱਖੀਵਿੰਡ ਦੇ ਥਾਪੜੇ ਨਾਲ ਧਰਨਾਕਾਰੀਆਂ ਨਾਲ ਗੁੰਡਾਗਰਦੀ ਕੀਤੀ ਗਈ।

ਇਹਨਾਂ ਆਗੂਆਂ ਨੇ ਐਸ ਐਸ ਪੀ ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਐਸ ਐਚ ਓ ਭਿੱਖੀਵਿੰਡ ਨੂੰ ਮੁਅਤਲ ਕੀਤਾ ਜਾਵੇ ਤੇ ਭਗਵੰਤ ਸਿੰਘ ਦੇ ਘਰ ਉਪਰ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕੀਤਾ ਜਾਵੇ। ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਡੀ ਐਸ ਪੀ ਭਿੱਖੀਵਿੰਡ ਦੇ ਦਫਤਰ ਅੱਗੇ ਰਾਤ ਦਿਨ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਕਿ ਇਨਸਾਫ ਲੈਣ ਤੱਕ ਜਾਰੀ ਰਹੇਗਾ। ਇਸ ਅੰਗਰੇਜ਼ ਸਿੰਘ ਲੱਧੂ ਪਰਗਟ ਸਿੰਘ ਪਹਿਲਵਾਨਕੇ ਭਗਵੰਤ ਸਿੰਘ ਸਾਧਰਾ ਆਦਿ ਆਗੂਆਂ ਹਾਜਰ ਸਨ।

Scroll To Top