Now Reading
ਤਿੱਖੇ ਜ਼ਮੀਨੀ ਸੁਧਾਰ ਕਰਕੇ ਜਾਗੀਰਦਾਰਾਂ ਦੇ ਕਬਜ਼ੇ ਹੇਠਲੀ ਜ਼ਮੀਨ, ਬੇਜ਼ਮੀਨੇ ਪਰਵਾਰਾਂ ‘ਚ ਤਕਸੀਮ ਕੀਤੀ ਜਾਵੇ

ਤਿੱਖੇ ਜ਼ਮੀਨੀ ਸੁਧਾਰ ਕਰਕੇ ਜਾਗੀਰਦਾਰਾਂ ਦੇ ਕਬਜ਼ੇ ਹੇਠਲੀ ਜ਼ਮੀਨ, ਬੇਜ਼ਮੀਨੇ ਪਰਵਾਰਾਂ ‘ਚ ਤਕਸੀਮ ਕੀਤੀ ਜਾਵੇ

ਬਟਾਲਾ : ਦਿਹਾਤੀ ਮਜ਼ਦੂਰ ਸਭਾ ਵਲੋਂ 22 ਜੁਲਾਈ ਤੋਂ ਪਹਿਲੀ ਅਗਸਤ ਤੱਕ ਕੀਤੇ ਜਾ ਰਹੇ ‘ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ’ ਕਰ ਰਹੇ ਜਥੇ ਨੇ ਅੰਮ੍ਰਿਤਸਰ ਜਿਲ•ੇ ਦੀ ਬਾਬਾ ਬਕਾਲਾ ਅਤੇ ਗੁਰਦਾਸਪੁਰ ਜ਼ਿਲ•ੇ ਦੀ ਬਟਾਲਾ ਤਹਿਸੀਲ ਦੇ ਪਿੰਡਾਂ/ਕਸਬਿਆਂ ਦਾ ਦੌਰਾ ਕੀਤਾ।  ਸੂਬਾ ਕੇਂਦਰ ‘ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਧਾਰੜ, ਸੁਧਾਰ, ਖਲਚੀਆਂ, ਬੁਟਰ, ਟਾਂਗਰਾ, ਧਰਦਿਓ, ਦੜ•ੇਵਾਲੀ, ਘੁਮਾਣ, ਸੰਦਲਪੁਰ ਅਤੇ ਬਟਾਲਾ ਵਿਖੇ ਭਰਵੇਂ ਇਕੱਠ ਤੇ ਮਾਰਚ ਕੀਤੇ ਗਏ। ਇਸ ਜਥੇ ਦੇ ਨਾਲ ਦੁਪਹੀਆ ਵਾਹਨਾ ਦਾ ਕਾਫਲਾ ਚੱਲ ਰਿਹਾ ਸੀ, ਜਿਹਨਾਂ ਦੇ ਹੱਥਾਂ ‘ਚ ਝੰਡੇ ਲਈ ਬੈਠੇ ਸਾਥੀ ਆਕਾਸ਼ ਗੂੰਜਾਊ ਨਾਅਰੇ ਲਗਾ ਰਹੇ ਸਨ। ਜਥਾ ਮਾਰਚ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਇਸ ਮਾਰਚ ਦੇ ਮਕਸਦ ਨੂੰ ਦਰਸਾਉਂਦੀ ਦੁਵਰਕੀ ਵੀ ਵੰਡੀ ਗਈ ।
ਇਸ ਮਾਰਚ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਤਿੱਖੇ ਜ਼ਮੀਨੀ ਸੁਧਾਰ ਕਰਕੇ ਜਾਗੀਰਦਾਰਾਂ ਦੇ ਕਬਜ਼ੇ ਹੇਠਲੀ ਜ਼ਮੀਨ ਕਰੋੜਾਂ ਬੇਜ਼ਮੀਨੇ ਪਰਵਾਰਾਂ ‘ਚ ਤਕਸੀਮ ਕੀਤੀ ਜਾਵੇ ਤਾਂ ਜੋ ਦਲਿਤਾਂ/ਬੇਜ਼ਮੀਨੇ ਲੋਕਾਂ ਨੂੰ ਆਰਥਿਕ-ਸਮਾਜਿਕ ਨਾਬਰਾਬਰੀ ਤੋਂ ਮੁਕਤੀ ਮਿਲ ਸਕੇ। ਆਗੂਆਂ ਨੇ ਦੋਸ਼ ਲਾਇਆ ਕਿ ਪੂੰਜੀਪਤੀ-ਜਾਗੀਰਦਾਰ ਲੋਟੂਆਂ ਦੀਆਂ ਪ੍ਰਤੀਨਿਧ ਸਰਕਾਰਾਂ ਜ਼ਮੀਨੀ ਸੁਧਾਰਾਂ ਦਾ ਘੱਟੇ – ਮਿੱਟੀ ਰੋਲ ਕੇ ਵਾਹੀਯੋਗ ਜ਼ਮੀਨਾਂ ਬਹੁਕੌਮੀ ਕਾਰਪੋਰੇਸ਼ਨਾਂ ਹਵਾਲੇ ਕਰਨ ਦੀ ਨੀਤੀ ‘ਤੇ ਚਲ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜ਼ਮੀਨੀ ਸੁਧਾਰ ਨਾ ਕੇਵਲ ਬੇਜ਼ਮੀਨੇ ਦਲਿਤਾਂ ਦੀ ਜੂਨ ਸੁਧਾਰਨਗੇ ਸਗੋਂ ਖੇਤੀ ਆਮਦਨ ਸਦਕਾ ਇਨਾਂ ਦੀ ਵਧੀ ਖਰੀਦ ਸ਼ਕਤੀ ਘਰੇਲੂ ਵਪਾਰ ਤੇ ਸਨਅਤ ਨੂੰ ਵੀ ਪ੍ਰਫੁਲਤ ਕਰੇਗੀ।
ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਦਲਿਤਾਂ ਦੀ ਸਨਮਾਨ ਬਹਾਲੀ ਤੇ ਸਵੈ-ਨਿਰਭਰਤਾ ਦੋਵੇਂ ਹੀ ਜ਼ਮੀਨ ਦੀ ਵੰਡ ਨਾਲ ਪੀਡੀ ਤਰਾਂ ਜੁੜੇ ਹੋਏ ਹਨ। ਖੇਤੀ ਸੰਬੰਧੀ ਬਣੇ ਡਾਕਟਰ ਸਵਾਮੀਨਾਥਨ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਇਹ ਸਿਫਾਰਸ਼ ਕੀਤੀ ਹੈ ਕਿ ਦੇਸ਼ ਦੇ ਹਰ ਪਰਿਵਾਰ ਕੋਲ ਘੱਟੋ ਘੱਟ ਇੱਕ ਏਕੜ ਜ਼ਮੀਨ ਦੀ ਮਾਲਕੀ ਹੋਣੀ ਚਾਹੀਦੀ ਹੈ। ਇਸੇ ਤਰ•ਾਂ ਸਾਲਾਂ ਪਹਿਲਾਂ ਕਾਇਮ ਕੀਤੇ ਗਏ ਮੰਡਲ ਕਮਿਸ਼ਨ ਨੇ ਵੀ ਇਹ ਸੁਝਾਅ ਦਿੱਤਾ ਸੀ ਕਿ ਪੇਂਡੂ ਵਸੋਂ ਦੀ ਕੰਗਾਲੀ ਤੇ ਬਦਹਾਲੀ ਦੂਰ ਕਰਨ ਦਾ ਇਕੋ ਇਕ ਸਾਧਨ ਤਿਖੇ ਜ਼ਮੀਨੀ ਸੁਧਾਰ ਹਨ।  
ਆਗੂਆਂ ਨੇ ਹਾਜ਼ਰ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦਿਹਾਤੀ ਮਜ਼ਦੂਰ ਸਭਾ ਦੇ ਭਵਿੱਖੀ ਸੰਗਰਾਮ ਨੂੰ ਤਨ-ਮਨ-ਧਨ ਨਾਲ ਸਹਿਯੋਗ ਦੇਣ ਤਾਂ ਕਿ ਜਾਤਪਾਤੀ ਵਿਤਕਰੇ ਤੇ ਜਮਾਤੀ ਲੁੱਟ ਤੋਂ ਸਦੀਵੀ ਮੁਕਤੀ ਪ੍ਰਾਪਤ ਕੀਤੀ ਜਾ ਸਕੇ। ਇਨਾਂ ਇਕੱਠਾਂ ਨੂੰ ਸਰਵਸਾਥੀ ਗੁਰਨਾਮ ਸਿੰਘ ਦਾਊਦ, ਦਰਸ਼ਨ ਨਾਹਰ, ਅਮਰੀਕ ਸਿੰਘ ਦਾਊਦ, ਨਿਰਮਲ ਆਧੀ, ਨਿਰਮਲ ਛੱਜਲਵੱਡੀ, ਗੁਰਨਾਮ ਭਿੰਡਰ, ਨਰਿੰਦਰ ਵਡਾਲਾ, ਪਲਵਿੰਦਰ ਮਹਿਸਮਪੁਰ, ਗੁਰਦਿਆਲ ਘੁਮਾਣ, ਨੀਲਮ ਘੁਮਾਣ, ਸ਼ਿੰਦਾ ਛਿੱਥ ਅਤੇ ਹੋਰਨਾਂ ਨੇ ਸੰਬੋਧਨ ਕੀਤਾ।

Scroll To Top